Home / ਤਾਜਾ ਜਾਣਕਾਰੀ / ਮਾੜੀ ਖਬਰ : ਬੰਦ ਹੋ ਗਿਆ ਦੇਸ਼ ਦਾ ਇਹ ਬੈਂਕ ਦੇਖੋ ਜੇ ਤੁਹਾਡਾ ਵੀ ਸੀ ਇਸ ਵਿਚ ਖਾਤਾ ਕੀ ਹੋਵੇਗਾ ਪੈਸੇ ਦਾ

ਮਾੜੀ ਖਬਰ : ਬੰਦ ਹੋ ਗਿਆ ਦੇਸ਼ ਦਾ ਇਹ ਬੈਂਕ ਦੇਖੋ ਜੇ ਤੁਹਾਡਾ ਵੀ ਸੀ ਇਸ ਵਿਚ ਖਾਤਾ ਕੀ ਹੋਵੇਗਾ ਪੈਸੇ ਦਾ

ਤਾਜਾ ਵੱਡੀ ਖਬਰ

ਹਰ ਦੇਸ਼ ਦੇ ਲੋਕਾਂ ਵੱਲੋਂ ਆਪਣੀ ਕਮਾਈ ਵਿੱਚੋਂ ਬੱਚਤ ਕਰਕੇ ਕੁਝ ਪੈਸਾ ਬਚਾ ਕੇ ਰੱਖਿਆ ਜਾਂਦਾ ਹੈ। ਤਾਂ ਜੋ ਲੋੜ ਪੈਣ ਤੇ ਉਹ ਉਸ ਪੈਸੇ ਨਾਲ ਆਪਣੀ, ਤੇ ਆਪਣਿਆਂ ਦੀ ਮਦਦ ਕਰ ਸਕਣ। ਇਸ ਲਈ ਹੀ ਲੋਕਾਂ ਵੱਲੋਂ ਆਪਣਾ ਪੈਸਾ ਬੈਂਕਾਂ ਵਿਚ ਜਮ੍ਹਾ ਕਰ ਕੇ ਰੱਖਿਆ ਜਾਂਦਾ ਹੈ। ਜਿੱਥੇ ਇਸ ਪੈਸੇ ਦਾ ਫ਼ਾਇਦਾ ਲੋਕਾਂ ਨੂੰ ਹੁੰਦਾ ਹੈ, ਉਥੇ ਹੀ ਬੈਂਕਾਂ ਨੂੰ ਵੀ ਹੁੰਦਾ ਹੈ। ਉਸ ਬੈਂਕ ਦੇ ਬੰਦ ਹੋਣ ਬਾਰੇ ਪਤਾ ਲੱਗੇ ,ਜਿਸ ਵਿੱਚ ਤੁਹਾਡਾ ਖਾਤਾ ਹੋਵੇ।

ਫਿਰ ਚਿੰਤਾ ਦਾ ਹੋਣਾ ਲਾਜ਼ਮੀ ਹੈ। ਹੁਣ ਦੇਸ਼ ਦਾ ਇਕ ਹੋਰ ਬੈਂਕ ਬੰਦ ਹੋ ਗਿਆ ਹੈ। ਅਗਰ ਤੁਹਾਡਾ ਖਾਤਾ ਇਸ ਬੈਂਕ ਵਿੱਚ ਹੈ ਤਾਂ ਤੁਹਾਡੇ ਲਈ ਇਹ ਜਾਣਕਾਰੀ ਕਾਫੀ ਜ਼ਰੂਰੀ ਹੈ। ਭਾਰਤ ਦੇ ਉਨ੍ਹਾਂ ਲੋਕਾਂ ਨੂੰ ਝਟਕਾ ਜਰੂਰ ਲੱਗੇਗਾ ਜਿਨ੍ਹਾਂ ਦਾ ਖਾਤਾ ਬੈਂਕ ਆਫ ਇੰਡੀਆ ਦੇ ਮਹਾਰਾਸ਼ਟਰ ਦੀ ਸਹਿਕਾਰੀ ਬੈਂਕ ਵਿੱਚ ਹੈ। ਘੱਟ ਕਮਾਈ ਦੇ ਕਾਰਨ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਆਰਬੀਆਈ ਨੇ ਕਿਹਾ ਹੈ ਕਿ ਬੈਂਕਾਂ ਦੇ ਖਾਤੇ ਇਸ ਬੈਂਕ ਵਿਚ ਹਨ ਉਹਨਾਂ ਨੂੰ ਪੈਸੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ।

ਮਹਾਰਾਸ਼ਟਰ ਦੀ ਇਸ ਕਰਾਡ ਜਨਤਾ ਸਹਿਕਾਰੀ ਬੈਂਕ ਨੂੰ ਇਸ ਲਈ ਬੰਦ ਕੀਤਾ ਗਿਆ ਹੈ ਕਿਉਂਕਿ ਘੱਟ ਕਮਾਈ ਦੇ ਕਾਰਨ ਹੀ ਇਹ ਕਦਮ ਚੁੱਕਿਆ ਗਿਆ ਹੈ। ਹੁਣ ਇਹ ਬੈਂਕ ਬੈਂਕਿੰਗ ਕਾਰੋਬਾਰ ਨਹੀਂ ਕਰ ਸਕੇਗੀ। ਤੁਹਾਨੂੰ ਦੱਸ ਦਈਏ ਕਿ ਭੁਗਤਾਨ ਬੀਮਾ ਅਤੇ ਕ੍ਰੈਡਿਟ ਗਰੰਟੀ ਕਾਰਪੋਰੇਸ਼ਨ ਦੁਆਰਾ ਕੀਤਾ ਜਾਵੇਗਾ ।ਇਸ ਪ੍ਰਕਿਰਿਆ ਦੇ ਤਹਿਤ ਬੈਂਕ ਦੇ ਜਮਾ ਰਕਮ ਪੁੰਜੀਕਰਤਾਵਾਂ ਵਿੱਚੋਂ 99 ਪ੍ਰਤੀਸ਼ਤ ਆਪਣੀ ਪੂਰੀ ਰਕਮ ਵਾਪਸ ਪ੍ਰਾਪਤ ਕਰਨਗੇ।

ਬੈਂਕ ਦੇ ਗਾਹਕਾਂ ਨੂੰ ਰਾਹਤ ਦਿੰਦੇ ਹੋਏ ਆਰਬੀਆਈ ਨੇ ਕਿਹਾ ਹੈ ਕਿ ਜਮਾ ਕਰਤਾ ਦਾ ਪੈਸਾ ਵਾਪਸ ਦੇਣ ਲਈ ਇੱਕ ਆਮ ਵਿਧੀ ਅਪਣਾਈ ਜਾਵੇਗੀ। ਜਿਸ ਨਾਲ ਗਾਹਕਾਂ ਦੇ ਸਾਰੇ ਪੈਸੇ ਵਾਪਸ ਕਰ ਦਿੱਤੇ ਜਾਣਗੇ। ਜਮਾਕਰਤਾ ਨੂੰ ਨਿਰਧਾਰਤ ਨਿਯਮਾਂ ਅਤੇ ਸ਼ਰਤਾਂ ਦੇ ਤਹਿਤ 5 ਲੱਖ ਰੁਪਏ ਤੱਕ ਦਾ ਭੁਗਤਾਨ ਕੀਤਾ ਜਾਵੇਗਾ। ਇਸ ਲਈ ਉਹਨਾਂ ਬੈਂਕ ਦੇ ਗਾਹਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਗੱਲ ਨੂੰ ਲੈ ਕੇ ਚਿੰਤਾ ਨਾ ਕਰਨ।

error: Content is protected !!