Home / ਤਾਜਾ ਜਾਣਕਾਰੀ / ਮੋਟਰ ਸਾਈਕਲ ਰੱਖਣ ਵਾਲਿਆਂ ਲਈ ਆਈ ਵੱਡੀ ਤਾਜਾ ਖਬਰ – ਹੁਣ ਹੋ ਗਿਆ ਸਰਕਾਰ ਵਲੋਂ ਇਹ ਫੈਸਲਾ

ਮੋਟਰ ਸਾਈਕਲ ਰੱਖਣ ਵਾਲਿਆਂ ਲਈ ਆਈ ਵੱਡੀ ਤਾਜਾ ਖਬਰ – ਹੁਣ ਹੋ ਗਿਆ ਸਰਕਾਰ ਵਲੋਂ ਇਹ ਫੈਸਲਾ

ਤਾਜਾ ਵੱਡੀ ਖਬਰ

ਸਰਕਾਰ ਵੱਲੋਂ ਲੋਕਾਂ ਦੀਆਂ ਸਹੂਲਤਾਂ ਨੂੰ ਵੇਖਦੇ ਹੋਏ ਸਮੇਂ ਸਮੇਂ ਤੇ ਬਦਲਾਅ ਕੀਤੇ ਜਾ ਰਹੇ ਹਨ। ਜਿਸ ਨਾਲ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਮੁ-ਸ਼-ਕ- ਲਾਂ ਨੂੰ ਹੱਲ ਕੀਤਾ ਜਾ ਸਕੇ। ਦੇਸ਼ ਅੰਦਰ ਵਧ ਰਹੇ ਟ੍ਰੈਫਿਕ ਦੇ ਕਾਰਨ ਹਾਦਸੇ ਹੋਣ ਦਾ ਡਰ ਵੀ ਦਿਨ ਬ ਦਿਨ ਓਨਾ ਹੀ ਵੱਧ ਹੋ ਰਿਹਾ ਹੈ। ਰੋਜ਼ ਵਾਪਰਨ ਵਾਲੀਆਂ ਘਟਨਾਵਾਂ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਕੁਝ ਬਦਲਾਅ ਕੀਤਾ ਜਾ ਰਿਹਾ ਹੈ। ਮੋਟਰ ਸਾਈਕਲ ਰੱਖਣ ਵਾਲਿਆਂ ਲਈ ਇਹ ਇਕ ਵੱਡੀ ਖਬਰ ਸਾਹਮਣੇ ਆਈ ਹੈ।

ਵਾਪਰਨ ਵਾਲੇ ਹਾਦਸਿਆਂ ਵਿੱਚ ਸਭ ਤੋਂ ਜ਼ਿਆਦਾ ਸ਼ਿਕਾਰ ਮੋਟਰ ਸਾਈਕਲ ਸਵਾਰ ਹੁੰਦੇ ਹਨ। ਉਨ੍ਹਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸਰਕਾਰ ਨੇ ਮੋਟਰ ਸਾਈਕਲਾਂ ਦੇ ਕੁਝ ਬਦਲਾਵ ਕਰਨ ਦਾ ਫੈਸਲਾ ਲਿਆ ਹੈ। ਇਸ ਲਈ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵੱਲੋਂ ਕੁਝ ਨਵੇਂ ਨਿਯਮ ਲਾਗੂ ਕੀਤੇ ਗਏ ਹਨ। ਇਸ ਦੇ ਨਾਲ ਬਾਈਕ ਸਵਾਰ ਅਤੇ ਪਿੱਛੇ ਬੈਠੀ ਸਵਾਰੀ ਦੀ ਸੁਰੱਖਿਆ ਨੂੰ ਸੁਨਿਸਚਿਤ ਕੀਤਾ ਗਿਆ ਹੈ।

ਨਵੇਂ ਨਿਯਮਾਂ ਦੇ ਅਨੁਸਾਰ ਮੋਟਰ ਸਾਈਕਲ ਤੇ ਹਲਕੇ ਕੰਟੇਨਰ ਲਾਉਣ ਦੇ ਨਿਰਦੇਸ਼ ਦਿੱਤੇ ਹਨ। ਜਿਸ ਦੀ ਲੰਬਾਈ 550 ਮਿਮੀਂ., ਚੌੜਾਈ 510 ਮਿਮੀ, ਉਚਾਈ 500 ਮਿਮੀ, ਤੋਂ ਜ਼ਿਆਦਾ ਨਹੀਂ ਹੋ ਸਕਦੀ। ਜੇ ਇਹ ਕੰਟੇਨਰ ਬਾਈਕ ਦੀ ਪਿਛਲੀ ਸੀਟ ਤੇ ਲੱਗਾ ਹੋਵੇਗਾ ਤਾਂ ਸਵਾਰੀ ਬੈਠ ਸਕੇਗੀ। ਪਹਿਲਾਂ ਬਾਈਕ ਤੇ ਜ਼ਿਆਦਾ ਭਾਰ ਵਾਲਾ ਸਮਾਨ ਰੱਖਣ ਕਾਰਨ ਪਿਛਲੀ ਸੀਟ ਤੇ ਬੈਠਣ ਵਾਲੀ ਸਵਾਰੀ ਨੂੰ ਦਿੱਕਤ ਆਉਂਦੀ ਸੀ। ਇਸ ਤਰਾਂ ਹੀ ਬਾਈਕ ਦੀ ਪਿਛਲੀ ਸੀਟ ਤੇ ਦੋਵੇਂ ਪਾਸੇ ਹੈਂਡ ਹੋਲਡਰ ਲਾਜ਼ਮੀ ਕਰ ਦਿੱਤਾ ਗਿਆ ਹੈ।

ਜਿਸ ਨਾਲ ਪਿਛਲੀ ਸੀਟ ਤੇ ਬੈਠੀ ਸਵਾਰੀ ਨੂੰ ਬਰੇਕ ਲੱਗਣ ਤੇ ਝ- ਟ-ਕਾ ਨਾ ਲੱਗ ਸਕੇ। ਪਿਛਲੀ ਸੀਟ ਤੇ ਬੈਠੇ ਹੋਏ ਸਖਸ਼ ਦੇ ਪੈਰਾਂ ਨੂੰ ਸੁਰੱਖਿਅਤ ਰੱਖਣ ਲਈ ਮੋਟਰ ਸਾਈਕਲ ਦੇ ਦੋਨੋ ਸਾਈਡ ਪੈਰ ਰੱਖਣ ਲਈ ਪਾਏ ਦਾਨ ਦਾ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬਾਈਕ ਦਾ ਪਿਛਲਾ ਹਿੱਸਾ ਪੂਰੀ ਤਰਾਂ ਕਵਰ ਹੋਣਾ ਚਾਹੀਦਾ ਹੈ। ਜਿਸ ਨਾਲ ਪਿੱਛੇ ਬੈਠੀ ਸਵਾਰੀ ਦੇ ਕੱਪੜਿਆਂ ਦੇ ਚੇਨ ਜਾਂ ਟਾਇਰ ਵਿੱਚ ਫਸਣ ਤੋਂ ਬਚਾਅ ਹੋ ਸਕੇ।

ਇਸ ਨਿਯਮ ਦੇ ਅਨੁਸਾਰ ਵੱਡੀਆਂ ਗੱਡੀਆਂ ਵਾਂਗ ਹੁਣ ਮੋਟਰ ਸਾਈਕਲ ਵਿੱਚ ਵੀ ਟਾਇਰਾ ਨੂੰ ਲੈ ਕੇ ਨਵੀਂ ਗਾਈਡ ਲਾਈਨ ਜਾਰੀ ਕੀਤੀ ਗਈ ਹੈ। ਜੋ ਟਾਇਰ ਦੇ ਪ੍ਰੈਸ਼ਰ ਤੇ ਨਜ਼ਰ ਰੱਖੇਗੀ ਤੇ ਪ੍ਰੈਸ਼ਰ ਘੱਟ ਹੋਣ ਤੇ ਉਸ ਬਾਰੇ ਜਾਣਕਾਰੀ ਮਿਲ ਜਾਵੇਗੀ। ਜ਼ਿਆਦਾਤਰ 3.5 ਟਨ ਵਜ਼ਨ ਤੱਕ ਦੇ ਵਾਹਨਾਂ ਲਈ ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ ਦਾ ਸੁਝਾਅ ਪੇਸ਼ ਕੀਤਾ ਗਿਆ ਹੈ।

error: Content is protected !!