Home / ਤਾਜਾ ਜਾਣਕਾਰੀ / ਵਾਪਰਿਆ ਕਹਿਰ ਇਥੇ 3 ਬੱਚਿਆਂ ਨੂੰ ਖੇਡਦਿਆਂ ਹੋਇਆ ਏਦਾਂ ਮਿਲੀ ਮੌਤ ਸਾਰੇ ਪਿੰਡ ਦੀਆਂ ਨਿਕਲੀਆਂ ਧਾਹਾਂ

ਵਾਪਰਿਆ ਕਹਿਰ ਇਥੇ 3 ਬੱਚਿਆਂ ਨੂੰ ਖੇਡਦਿਆਂ ਹੋਇਆ ਏਦਾਂ ਮਿਲੀ ਮੌਤ ਸਾਰੇ ਪਿੰਡ ਦੀਆਂ ਨਿਕਲੀਆਂ ਧਾਹਾਂ

ਆਈ ਤਾਜਾ ਵੱਡੀ ਖਬਰ

ਕਿਸੇ ਵੀ ਪਰਿਵਾਰ ਦੇ ਵਿੱਚ ਜਦੋਂ ਨੰਨ੍ਹੇ ਮੁੰਨੇ ਬੱਚਿਆਂ ਦੀ ਕਿਲਕਾਰੀਆਂ ਗੂੰਜਦੀ ਹੈ ਤਾਂ ਅਜਿਹਾ ਲੱਗਦਾ ਹੈ ਕਿ ਜਿਵੇਂ ਉਸ ਪਰਿਵਾਰ ਦੇ ਵਿਚ ਖੁਸ਼ੀਆਂ ਦੀ ਬਰਸਾਤ ਹੋ ਰਹੀ ਹੋਵੇ। ਪਰਿਵਾਰ ਦੇ ਸਾਰੇ ਮੈਂਬਰ ਉਸ ਬੱਚੇ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਹਨ ਕਿਉਂਕਿ ਉਹ ਬੱਚਾ ਹਰ ਰੋਜ਼ ਉਨ੍ਹਾਂ ਦੇ ਚਿਹਰਿਆਂ ਉੱਪਰ ਮੁਸਕਰਾਹਟ ਲੈ ਕੇ ਆਉਂਦਾ ਹੈ। ਇਨ੍ਹਾਂ ਬੱਚਿਆਂ ਦੇ ਕਾਰਨ ਮਾਹੌਲ ਹਰ ਪਾਸੇ ਬੇਹੱਦ ਖੁਸ਼ੀ ਭਰਿਆ ਬਣਿਆ ਰਹਿੰਦਾ ਹੈ। ਪਰ ਕਦੇ ਕਦਾਈ ਰੱਬ ਦਾ ਅਜਿਹਾ ਭਾਣਾ ਵਾਪਰ ਜਾਂਦਾ ਹੈ

ਕਿ ਜਿਸ ਨਾਲ ਇਕ ਹੱਸਦੇ ਵੱਸਦੇ ਪਰਿਵਾਰ ਦੇ ਇਹ ਨੰਨੇ ਮੁੰਨੇ ਬੱਚੇ ਸਦਾ ਲਈ ਉਨ੍ਹਾਂ ਤੋਂ ਦੂਰ ਹੋ ਜਾਂਦੇ ਹਨ। ਇਕ ਅਜਿਹਾ ਹੀ ਬੇਹੱਦ ਦੁਖਦਾਈ ਹਾਦਸਾ ਰਾਜਸਥਾਨ ਦੇ ਵਿੱਚ ਵਾਪਰਿਆ ਜਿੱਥੇ ਤਿੰਨ ਬੱਚਿਆਂ ਦੀ ਮੌਤ ਹੋਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਇੱਥੋਂ ਦੇ ਝੁੰਝੁਨੂੰ ਜ਼ਿਲੇ ਦੇ ਥਾਣਾ ਉਦੇਪੁਰਬਾਟੀ ਇਲਾਕੇ ਦੇ ਵਿੱਚ ਪੈਂਦੇ ਬਾਗੋਰੀਆ ਦੀ ਢਾਣੀ ਦੇ ਨਵੋੜੀ ਕੋਠੀ ਖੇਤਰ ਦੀ ਹੈ। ਸ਼ਨੀਵਾਰ ਦੀ ਸ਼ਾਮ 4 ਬੱਚੇ ਇੱਥੋਂ ਦੇ ਇਕ ਮੰਦਰ ਵਿਚ ਨਤਮਸਤਕ ਹੋਣ ਦੇ ਲਈ ਹੈ।

ਜਿਸ ਉਪਰੰਤ ਇਹ ਬੱਚੇ ਇਥੋਂ ਦੇ ਨਜ਼ਦੀਕ ਹੀ ਇਕ ਮਿੱਟੀ ਦੇ ਟਿੱਲੇ ਨੇੜੇ ਖੇਡਣ ਲੱਗ ਪਏ। ਪਰ ਅਚਾਨਕ ਹੀ ਇਹ ਮਿੱਟੀ ਦਾ ਟਿੱਲਾ ਖੇਡਦੇ ਹੋਏ ਬੱਚਿਆਂ ਦੇ ਉੱਪਰ ਢਹਿ ਗਿਆ। ਜਿਸ ਕਾਰਨ ਖੇਡਦੇ ਹੋਏ ਇਹ ਬੱਚੇ ਇਸ ਮਿੱਟੀ ਦੇ ਹੇਠ ਦੱਬ ਗਏ। ਨਜ਼ਦੀਕ ਦੀ ਲੰਘ ਰਹੇ ਇਕ ਬੱਚੇ ਨੇ ਇਹ ਸਭ ਦੇਖ ਕੇ ਰੌਲੀ ਪਾ ਦਿੱਤੀ। ਜਿਸ ਤੋਂ ਬਾਅਦ ਨਜ਼ਦੀਕੀ ਲੋਕਾਂ ਨੇ ਤੁਰੰਤ ਆ ਕੇ ਮਿੱਟੀ ਥੱਲੇ ਆਏ ਹੋਏ ਬੱਚਿਆ ਨੂੰ ਹੱਥਾਂ ਦੇ ਨਾਲ ਮਿੱਟੀ ਪਰ੍ਹੇ ਕਰ ਕਾਫੀ ਮੁ-ਸ਼ੱ-ਕ-ਤ ਤੋਂ ਬਾਅਦ ਬਾਹਰ ਕੱਢਿਆ ਗਿਆ।

ਜਿਸ ਉਪਰੰਤ ਬੱਚਿਆਂ ਨੂੰ ਪਹਿਲਾਂ ਚਿਰਾਨਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਸੀਕਰ ਭੇਜ ਦਿੱਤਾ ਗਿਆ। ਪਰ ਇੱਥੇ ਤਿੰਨਾਂ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦ ਕਿ ਇੱਕ ਗੰਭੀਰ ਬੱਚੇ ਨੂੰ ਇਲਾਜ ਵਾਸਤੇ ਜੈਪੁਰ ਰੈਫਰ ਕੀਤਾ ਗਿਆ ਹੈ। ਮ੍ਰਿਤਕ ਬੱਚਿਆਂ ਦੇ ਵਿੱਚ ਪ੍ਰਿੰਸ, ਕ੍ਰਿਸ਼ਨ ਅਤੇ ਸੋਨਾ ਸ਼ਾਮਲ ਸਨ ਜਿਨ੍ਹਾਂ ਦੀ ਉਮਰ ਮਹਿਜ਼ 6 ਤੋਂ 8 ਸਾਲ ਦੇ ਦਰਮਿਆਨ ਸੀ। ਇਲਾਕੇ ਦੇ ਵਿੱਚ ਵਾਪਰੀ ਇਸ ਘਟਨਾ ਦੇ ਕਾਰਨ ਸਥਾਨਕ ਵਾਸੀਆਂ ਦੇ ਵਿੱਚ ਗਹਿਰੇ ਸੋਗ ਦਾ ਮਾਹੌਲ ਛਾ ਗਿਆ ਹੈ।

error: Content is protected !!