Home / ਤਾਜਾ ਜਾਣਕਾਰੀ / ਵਿਆਹ ਵਿਚ ਸਾਲੀਆਂ ਨੇ ਨਿੱਕੀ ਜਿਹੀ ਇਸ ਗਲ੍ਹ ਤੋਂ ਪਾਤਾ ਏਹ ਪੁਆੜਾ- ਬਗੈਰ ਲਾੜੀ ਦੇ ਬਰਾਤ ਨੂੰ ਮੁੜਨਾ ਪਿਆ

ਵਿਆਹ ਵਿਚ ਸਾਲੀਆਂ ਨੇ ਨਿੱਕੀ ਜਿਹੀ ਇਸ ਗਲ੍ਹ ਤੋਂ ਪਾਤਾ ਏਹ ਪੁਆੜਾ- ਬਗੈਰ ਲਾੜੀ ਦੇ ਬਰਾਤ ਨੂੰ ਮੁੜਨਾ ਪਿਆ

ਆਈ ਤਾਜ਼ਾ ਵੱਡੀ ਖਬਰ 

ਜਿਵੇਂ ਜਿਵੇਂ ਵਿਆਹਾਂ ਦਾ ਸੀਜ਼ਨ ਨੇੜੇ ਆ ਰਿਹਾ ਹੈ , ਜਿਸ ਕਾਰਨ ਲੋਕਾਂ ਦੇ ਵਿਚ ਉਤਸ਼ਾਹ ਕਾਫੀ ਵਧਦਾ ਜਾ ਰਿਹਾ ਹੈ, ਕਿਉਂਕਿ ਵਿਆਹਾਂ ਦੇ ਵਿਚ ਜੋ ਰੌਣਕਾਂ ਲੱਗਦੀਆਂ ਨੇ , ਉਨ੍ਹਾਂ ਰੌਣਕਾਂ ਨੂੰ ਵੇਖਣ ਦਾ ਹਰ ਕਿਸੇ ਨੂੰ ਇੰਤਜ਼ਾਰ ਹੁੰਦਾ ਹੈ । ਵਿਆਹਾਂ ਦੀਆਂ ਤਿਆਰੀਆਂ ਵਿਆਹ ਤੋਂ ਮਹੀਨਾ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ । ਬਾਜ਼ਾਰਾਂ ਦੇ ਵਿੱਚ ਗੇੜੇ ਲੱਗਨੇ , ਸਾਮਾਨ ਖ਼ਰੀਦਿਆ ਜਾਂਦਾ ਏ , ਕੱਪੜੇ ਖ਼ਰੀਦੇ ਜਾਂਦੇ ਨੇ, ਹਾਰ ਸ਼ਿੰਗਾਰ ਦਾ ਸਾਮਾਨ ਖਰੀਦ ਕੇ ਵਿਆਹ ਤੋਂ ਦਸ ਦਿਨ ਪਹਿਲਾਂ ਹੀ ਰਸਮਾਂ ਸ਼ੁਰੂ ਹੋ ਜਾਂਦੀਆਂ ਹਨ । ਰਿਸ਼ਤੇਦਾਰ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ । ਵਿਆਹਾਂ ਦੇ ਵਿਚ ਵੱਖ ਵੱਖ ਰਸਮਾਂ ਨਿਭਾਈਆਂ ਜਾਂਦੀਆਂ ਨੇ ।

ਵਿਆਹ ਵਿੱਚ ਨਨਾਣਾਂ ਤੇ ਸਾਲੀਆਂ ਦੇ ਵੱਲੋਂ ਭਾਬੀ ਤੇ ਜੀਜੇ ਦੇ ਕੋਲੋਂ ਸ਼ਗਨ ਵੀ ਲਿਆ ਜਾਂਦਾ ਹੈ । ਇਸੇ ਸ਼ਗਨ ਨੇ ਅਜਿਹੇ ਪੁਆੜੇ ਪਾਏ ਕਿ ਚਾਰੇ ਪਾਸੇ ਹਾਹਾਕਾਰ ਮੱਚ ਗਈ ਤੇ ਲਾੜੇ ਨੂੰ ਬਿਨਾਂ ਲਾੜੀ ਦੇ ਆਪਣੀ ਬਰਾਤ ਵਾਪਸ ਲਿਜਾਣੀ ਪਈ ।ਯੂ ਪੀ ਦੇ ਹਮੀਰਪੁਰ ਦੇ ਵਿਚ ਇਕ ਵਿਆਹ ਹੋ ਰਿਹਾ ਸੀ ਪਰ ਵਿਆਹ ਦੌਰਾਨ ਲਾੜੇ ਦੀਆਂ ਸਾਲੀਆਂ ਦੇ ਵੱਲੋਂ ਪੰਜ ਹਜ਼ਾਰ ਰੁਪਏ ਬਤੌਰ ਸ਼ਗਨ ਦੇ ਤੌਰ ਤੇ ਮੰਗੇ ਗਏ ਤਾਂ ਇਸੇ ਗੱਲ ਨੂੰ ਲੈ ਕੇ ਇਨ੍ਹਾਂ ਪੁਆੜਾ ਪੈ ਗਿਆ ਕਿ ਬਰਾਤ ਨੂੰ ਬਿਨ੍ਹਾਂ ਲਾੜੀ ਦੇ ਹੀ ਉਥੋਂ ਮੁੜਣਾ ਪੈ ਗਿਆ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਯੂ ਪੀ ਦੇ ਹਮੀਰਪੁਰ ਜ਼ਿਲ੍ਹੇ ਦੇ ਵੰਡਵਾ ਨਿਵਾਸੀ ਵਿਪਨ ਦਾ ਵਿਆਹ ਚੌਦਾਂ ਅਕਤੂਬਰ ਨੂੰ ਕ੍ਰਿਸ਼ਮਾ ਨਾਮ ਦੀ ਲੜਕੀ ਦੇ ਨਾਲ ਹੋਣ ਜਾ ਰਿਹਾ ਸੀ ।

ਤੇ ਲਾੜਾ ਪੂਰੀਆਂ ਰਸਮਾਂ ਨਿਭਾ ਕੇ ਬਰਾਤ ਦੇ ਨਾਲ ਲੜਕੀ ਦੇ ਘਰ ਪਹੁੰਚ ਗਿਆ, ਜਿੱਥੇ ਹੌਲੀ ਹੌਲੀ ਰਸਮਾਂ ਹੋਣੀਆਂ ਸ਼ੁਰੂ ਹੋ ਗਈਆਂ , ਲੜਕੇ ਲੜਕੀ ਦਾ ਵਿਆਹ ਦਾ ਫੋਟੋਸ਼ੂਟ ਤਕ ਸ਼ੁਰੂ ਹੋ ਗਿਆ ਸੀ ਤੇ ਜਦੋਂ ਜੈ ਮਾਲਾ ਦੀ ਰਸਮ ਹੋ ਰਹੀ ਸੀ ਤਾਂ ਉਸੇ ਸਮੇਂ ਲੜਕੀ ਦੀਆਂ ਭੈਣਾਂ ਦੇ ਵੱਲੋਂ ਲੜਕੇ ਦੇ ਕੋਲੋਂ ਪੰਜ ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ । ਇਸੇ ਪੰਜ ਹਜ਼ਾਰ ਨੂੰ ਲੈ ਕੇ ਉਥੇ ਮਾਮਲਾ ਗਰਮੋ ਗਰਮੀ ਹੋ ਗਿਆ ।ਜ਼ਿਕਰਯੋਗ ਹੈ ਕਿ ਜਦੋਂ ਲੜਕੀ ਪਰਿਵਾਰ ਦੇ ਵੱਲੋਂ ਪੰਜ ਹਜਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਲਾੜੇ ਦੇ ਚਾਚੇ ਦੇ ਵੱਲੋਂ ਲੜਕੀਆਂ ਨੂੰ ਪੰਦਰਾਂ ਸੌ ਰੁਪਏ ਦਿੱਤੇ ਜਾ ਰਹੇ ਸੀ ।

ਪਰ ਹੌਲੀ ਹੌਲੀ ਇਹ ਗੱਲ ਏਨੀ ਜ਼ਿਆਦਾ ਵਧ ਗਈ ਕਿ ਲੜਕੇ ਦੇ ਚਾਚੇ ਦੇ ਵੱਲੋਂ ਇੱਥੇ ਪੁਲੀਸ ਬੁਲਾ ਲਈ ਗਈ। ਪੁਲੀਸ ਦੇ ਦਖਲ ਅੰਦਾਜੀ ਦੇਣ ਦੇ ਬਾਵਜੂਦ ਵੀ ਮਾਮਲਾ ਸੁਲਝਿਆ ਨਹੀਂ । ਜਿਸ ਕਾਰਨ ਲੜਕੇ ਨੂੰ ਲੜਕੀ ਤੋਂ ਬਿਨਾਂ ਹੀ ਆਪਣੀ ਬਰਾਤ ਲੈ ਕੇ ਵਾਪਸ ਮੁੜਨਾ ਪਿਆ । ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਵਿਆਹ ਦੀਆਂ ਰਸਮਾਂ ਦੌਰਾਨ ਇਕ ਵੱਡਾ ਪੁਆੜਾ ਪਿਆ ਤੇ ਲੜਕਾ ਲੜਕੀ ਨਾਲ ਵਿਆਹ ਕਰਵਾਉਣ ਦੀ ਬਜਾਏ ਸਗੋਂ ਲੜਕੀ ਤੋਂ ਬਿਨਾਂ ਖ਼ਾਲੀ ਹੱਥ ਉੱਥੋਂ ਵਾਪਸ ਚਲਾ ਗਿਆ ।

error: Content is protected !!