Home / ਤਾਜਾ ਜਾਣਕਾਰੀ / ਵਿਦੇਸ਼ ਚ ਪੰਜਾਬੀ ਨੌਜਵਾਨ ਦੀ ਹੋਈ ਮੌਤ ਪਰ ਇਸ ਕਾਰਨ ਇੱਕ ਬੰਦਾ ਮੰਗ ਰਿਹਾ ਲੋਥ ਦੇ ਬਦਲੇ 5 ਹਜਾਰ ਡਾਲਰ

ਵਿਦੇਸ਼ ਚ ਪੰਜਾਬੀ ਨੌਜਵਾਨ ਦੀ ਹੋਈ ਮੌਤ ਪਰ ਇਸ ਕਾਰਨ ਇੱਕ ਬੰਦਾ ਮੰਗ ਰਿਹਾ ਲੋਥ ਦੇ ਬਦਲੇ 5 ਹਜਾਰ ਡਾਲਰ

ਆਈ ਤਾਜਾ ਵੱਡੀ ਖਬਰ

ਆਪਣੇ ਦੇਸ਼ ਨੂੰ ਛੱਡ ਕੇ ਵਿਦੇਸ਼ਾਂ ਵਿਚ ਜਾਣ ਵਾਲੇ ਵਿਅਕਤੀ ਦਾ ਸਿਰਫ਼ ਇੱਕੋ ਹੀ ਮਨੋਰਥ ਹੁੰਦਾ ਹੈ। ਜਿਸ ਵਿਚ ਉਸ ਦੀਆਂ ਆਪਣੀਆਂ ਇੱਛਾਵਾਂ ਨੂੰ ਪੂਰੇ ਕਰਨ ਦੇ ਨਾਲ ਪਰਿਵਾਰ ਦੇ ਲਈ ਕਮਾਈ ਕਰਨਾ ਸ਼ਾਮਿਲ ਹੁੰਦਾ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਦੀ ਪ੍ਰਾਪਤੀ ਵਾਸਤੇ ਉਸ ਇਨਸਾਨ ਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਤਿਆਗ ਕਰਨਾ ਪੈਂਦਾ ਹੈ। ਫਿਰ ਜਾ ਕੇ ਉਸ ਇਨਸਾਨ ਨੂੰ ਜਿੰਦਗੀ ਕੁਝ ਸੁਖਾਲੀ ਲੱਗਦੀ ਹੈ। ਪਰ ਵਿਦੇਸ਼ਾਂ ਵਿਚ ਰਹਿੰਦੇ ਵਿਅਕਤੀ ਨਾਲ ਜਦੋਂ ਕੋਈ ਮੰ-ਦ-ਭਾ-ਗੀ ਘਟਨਾ ਵਾਪਰਦੀ ਹੈ ਤਾਂ ਉਸ ਦੀ ਚੀਸ ਪੂਰੇ ਪਰਿਵਾਰ ਨੂੰ ਮਾਤਮ ਦੇ ਸਾਏ ਨਾਲ ਢੱਕ ਦਿੰਦੀ ਹੈ।

ਇੱਕ ਅਜਿਹਾ ਹੀ ਹਾਦਸਾ ਪੰਜਾਬ ਤੋਂ ਰੋਜ਼ੀ ਰੋਟੀ ਕਮਾਉਣ ਖਾਤਿਰ ਵਿਦੇਸ਼ ਗਏ 43 ਸਾਲਾਂ ਵਿਅਕਤੀ ਨਾਲ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਸ਼ਾਂਤੀ ਨਗਰ ਦਾ ਰਹਿਣ ਵਾਲਾ ਸੁਖਵਿੰਦਰ ਸਿੰਘ ਪੁੱਤਰ ਚਰਨ ਸਿੰਘ ਬੀਤੇ ਕਾਫੀ ਸਮੇਂ ਤੋਂ ਰੋਜ਼ੀ ਰੋਟੀ ਕਮਾਉਣ ਖਾਤਰ ਲੈਬਨਾਨ ਚਲਾ ਗਿਆ ਸੀ ਜਿਥੇ ਉਸ ਦੀ ਬੀਤੀ 24 ਨਵੰਬਰ ਨੂੰ ਉਥੋਂ ਦੇ ਸਥਾਨਕ ਹਸਪਤਾਲ ਵਿੱਚ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਸੁਖਵਿੰਦਰ ਸਿੰਘ ਨਾਲ ਕੰਮ ਕਰਦੇ ਹੋਏ ਉਸ ਦੇ ਨਜ਼ਦੀਕੀ ਦੋਸਤ ਨੇ ਦਿੱਤੀ।

ਉਸ ਦੀ ਮੌਤ ਨਾਲ ਜੁੜੀ ਹੋਈ ਜਾਣਕਾਰੀ ਬਾਰੇ 1 ਦਸੰਬਰ ਨੂੰ ਸਾਂਝਾ ਕੀਤਾ ਗਿਆ ਜਿੱਥੇ ਸੁਖਵਿੰਦਰ ਦੇ ਨਜ਼ਦੀਕੀ ਦੋਸਤ ਨੇ ਦੱਸਿਆ ਕਿ ਸੁਖਵਿੰਦਰ ਦੀ ਲਾਸ਼ ਭਾਰਤ ਲਿਆਉਣ ਵਾਸਤੇ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਇਕ ਵਿਅਕਤੀ ਆਪਣੇ ਆਪ ਨੂੰ ਕੰਪਨੀ ਦਾ ਵੱਡਾ ਅਧਿਕਾਰੀ ਦੱਸ ਕੇ ਉਨ੍ਹਾਂ ਕੋਲੋਂ 5,000 ਡਾਲਰ ਦੀ ਮੰਗ ਕਰ ਰਿਹਾ ਹੈ ਇਸ ਦੇ ਨਾਲ ਹੀ ਉਹ ਵਿਅਕਤੀ ਇਹ ਵੀ ਆਖ ਰਿਹਾ ਹੈ ਕਿ ਜਦੋਂ ਤੱਕ ਉਸ ਨੂੰ ਉਸਦੇ ਪੈਸੇ ਨਹੀਂ ਮਿਲ ਜਾਂਦੇ ਉਦੋਂ ਤੱਕ ਉਹ ਲਾਸ਼ ਨੂੰ ਕਿਤੇ ਵੀ ਲਿਜਾਣ ਨਹੀਂ ਦੇਵੇਗਾ।

ਇਸ ਸਬੰਧੀ ਉਕਤ ਵਿਅਕਤੀ ਨੇ ਇੱਕ ਵੁਆਇਸ ਮੈਸੇਜ ਵੀ ਭੇਜਿਆ ਹੈ ਜਿਸ ਵਿੱਚ ਉਹ ਆਖ ਰਿਹਾ ਹੈ ਕਿ ਉਹ ਰੋਜ਼ਾਨਾ 75 ਡਾਲਰ ਹਸਪਤਾਲ ਵਾਲਿਆਂ ਨੂੰ ਲਾਸ਼ ਰੱਖਣ ਦੇ ਲਈ ਦੇ ਰਿਹਾ ਹੈ ਅਤੇ ਜਦੋਂ ਤੱਕ ਉਸ ਵਲੋਂ ਸੁਖਵਿੰਦਰ ਉਪਰ ਖਰਚ ਕੀਤੇ ਗਏ ਡਾਲਰ ਨਹੀਂ ਮਿਲ ਜਾਂਦੇ ਉਦੋਂ ਤੱਕ ਉਹ ਇਸ ਲਾਸ਼ ਨੂੰ ਫਿਰੋਜ਼ਪੁਰ ਨਹੀਂ ਜਾਣ ਦੇਵੇਗਾ। ਸੁਖਵਿੰਦਰ ਦੇ ਦੋਸਤਾਂ ਨੇ ਅਜੇ ਤੱਕ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਦੀ ਮੌਤ ਦੀ ਖ਼ਬਰ ਨਹੀਂ ਦਿੱਤੀ ਕਿਉਂਕਿ ਸੁਖਵਿੰਦਰ ਦਾ ਪਰਿਵਾਰ ਪਹਿਲਾਂ ਹੀ ਬਹੁਤ ਦੁੱਖ ਭਰੇ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਹੈ। ਓਧਰ ਮ੍ਰਿਤਕ ਦੇ ਦੋਸਤਾਂ ਨੇ ਭਾਰਤ ਸਰਕਾਰ ਅੱਗੇ ਇਹ ਗੁਜ਼ਾਰਿਸ਼ ਕੀਤੀ ਹੈ ਕਿ ਸੁਖਵਿੰਦਰ ਦੇ ਮੌਤ ਦੇ ਕਾਰਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਪੈਸੇ ਮੰਗਣ ਵਾਲੇ ਵਿਅਕਤੀ ਬਾਰੇ ਵੀ ਜਾਂਚ ਪੜਤਾਲ ਕੀਤੀ ਜਾਣੀ ਚਾਹੀਦੀ ਹੈ।

error: Content is protected !!