Home / ਤਾਜਾ ਜਾਣਕਾਰੀ / ਵਿਰਾਟ ਕੋਹਲੀ ਅਤੇ ਅਨੁਸ਼ਕਾ ਦੇ ਘਰ ਦੇ ਬਾਰੇ ਚ ਅਜਿਹਾ ਅਨੋਖਾ ਖੁਲਾਸਾ ਹੋਇਆ ,ਹਰ ਕੋਈ ਰਹਿ ਗਿਆ ਹੈਰਾਨ

ਵਿਰਾਟ ਕੋਹਲੀ ਅਤੇ ਅਨੁਸ਼ਕਾ ਦੇ ਘਰ ਦੇ ਬਾਰੇ ਚ ਅਜਿਹਾ ਅਨੋਖਾ ਖੁਲਾਸਾ ਹੋਇਆ ,ਹਰ ਕੋਈ ਰਹਿ ਗਿਆ ਹੈਰਾਨ

ਤਾਜਾ ਵੱਡੀ ਖਬਰ

ਮਨੋਰੰਜਨ ਅਤੇ ਸਰੀਰਕ ਵਾਧੇ ਵਾਸਤੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਂਦਾ ਹੈ। ਖੇਡਾਂ ਦੇ ਜ਼ਰੀਏ ਹੀ ਜਿੱਥੇ ਬੱਚਾ ਆਪਣਾ ਮਨ ਪ੍ਰਚਾਵਾ ਕਰਦਾ ਹੈ ਉੱਥੇ ਹੀ ਇਹ ਬੱਚੇ ਦੇ ਵਿਕਾਸ ਵਿਚ ਸਹਾਈ ਹੁੰਦੀਆਂ ਹਨ। ਖੇਡਾਂ ਦਾ ਰੁਝਾਨ ਮਨੁੱਖ ਦੀ ਉਤਪਤੀ ਤੋਂ ਹੀ ਮੰਨਿਆ ਜਾਂਦਾ ਹੈ ਜਿਸ ਦਾ ਸਮੇਂ ਸਮੇਂ ਉੱਪਰ ਵਿਕਾਸ ਹੋਇਆ ਹੈ। ਇਸ ਵਿਕਾਸ ਦੇ ਵਿਚ ਅਹਿਮ ਯੋਗਦਾਨ ਹੁੰਦਾ ਹੈ ਉਸ ਖੇਡ ਦੇ ਨਾਲ ਜੁੜੀ ਹੋਈ ਮੁੱਖ ਸ਼ਖ਼ਸੀਅਤ ਦਾ ਜਿਸ ਦੇ ਫੈਸਲੇ ਅਨੁਸਾਰ ਇਸ ਖੇਡ ਨੂੰ ਖੇਡਿਆ ਜਾਂਦਾ ਹੈ।

ਇਨ੍ਹਾਂ ਖ਼ਾਸ ਸ਼ਖ਼ਸੀਅਤਾਂ ਬਾਰੇ ਕਈ ਵਾਰੀ ਦਿਲਚਸਪ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ‌ ਕੁਝ ਅਜਿਹੀ ਹੀ ਖਾਸ ਗੱਲ ਸੁਣਨ ਨੂੰ ਮਿਲ ਰਹੀ ਹੈ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਬਾਰੇ ਵਿਚ। ਅੰਗਰੇਜ਼ੀ ਵੈੱਬਸਾਈਟ ਸਪੋਰਟਸਕੀਡਾ ਨੂੰ ਦਿੱਤੀ ਇਕ ਇੰਟਰਵਿਊ ਵਿਚ ਭਾਰਤੀ ਟੀਮ ਦੇ ਸਾਬਕਾ ਖਿਡਾਰੀ ਅਤੇ ਚੋਣ ਕਰਤਾ ਸਰਨਦੀਪ ਸਿੰਘ ਨੇ ਇਕ ਵੱਡਾ ਖੁਲਾਸਾ ਕੀਤਾ ਜਿੱਥੇ ਉਨਾਂ ਦੱਸਿਆ ਕਿ ਵਿਰਾਟ ਕੋਹਲੀ ਦੇ ਘਰ ਇੱਕ ਵੀ ਨੌਕਰ ਨਹੀਂ ਹੈ।

ਇਸ ਦਾ ਮਤਲਬ ਹੈ ਕਿ ਜਦੋਂ ਉਨ੍ਹਾਂ ਦੇ ਘਰ ਕੋਈ ਮਹਿਮਾਨ ਆਉਂਦਾ ਹੈ ਤਾਂ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਖੁਦ ਮਹਿਮਾਨ ਨਿ-ਵਾ-ਜ਼ੀ ਵਿੱਚ ਲੱਗ ਜਾਂਦੇ ਹਨ। ਇਸ ਦੌਰਾਨ ਇਹ ਦੋਵੇਂ ਜਣੇ ਮਹਿਮਾਨ ਵਾਸਤੇ ਖਾਣਾ ਦੀ ਸਾਰੀ ਤਿਆਰ ਵੀ ਖੁਦ ਹੀ ਕਰਦੇ ਹਨ। ਸਰਨਦੀਪ ਸਿੰਘ ਨੇ ਗੱਲ ਕਰਦੇ ਹੋਏ ਕਿਹਾ ਕਿ ਵਿਰਾਟ ਕੋਹਲੀ ਦੀ ਟੀਮ ਦੇ ਸਾਰੇ ਖਿਡਾਰੀ ਬਹੁਤ ਇੱਜ਼ਤ ਕਰਦੇ ਹਨ।

ਟੀਮ ਦੀ ਚੋਣ ਕਰਨ ਸਮੇਂ ਵਿਰਾਟ ਕੋਹਲੀ ਦਾ ਸੁਭਾਅ ਬਹੁਤ ਹੀ ਨਿਮਰ ਹੁੰਦਾ ਹੈ। ਟੀਮ ਦੀ ਚੋਣ ਕਰਨ ਸਬੰਧੀ ਕੀਤੀ ਗਈ ਬੈਠਕ ਦੇ ਵਿਚ ਸ਼ਾਮਲ ਹੋਏ ਹਰ ਇਕ ਵਿਅਕਤੀ ਦੀ ਗੱਲ ਵਿਰਾਟ ਬੜੇ ਧਿਆਨ ਨਾਲ ਸੁਣਦੇ ਹਨ। ਲੋਕਾਂ ਨੂੰ ਲੱਗਦਾ ਹੋਵੇਗਾ ਕਿ ਕੋਚ ਰਵੀ ਸ਼ਾਸਤਰੀ ਅਤੇ ਕੈਪਟਨ ਦੀ ਮਰਜ਼ੀ ਦੇ ਨਾਲ ਟੀਮ ਚੁਣੀ ਜਾਂਦੀ ਹੈ ਪਰ ਇਥੇ ਚੋਣ ਕਰਤਾਵਾਂ ਦੀ ਰਾਇ ਨੂੰ ਭਾਰਤੀ ਕਪਤਾਨ ਵੱਲੋਂ ਬੇਹੱਦ ਤਰਜੀਹ ਦਿੱਤੀ ਜਾਂਦੀ ਹੈ। ਗਰਾਊਂਡ ਉਪਰ ਪ੍ਰਦਰਸ਼ਨ ਨੂੰ ਲੈ ਕੇ ਸਰਨਦੀਪ ਨੇ ਵਿਰਾਟ ਬਾਰੇ ਆਖਿਆ ਕਿ ਬਤੌਰ ਕਪਤਾਨ ਹੋਣ ਦੇ ਨਾਤੇ ਉਨ੍ਹਾਂ ਦਾ ਮੈਦਾਨ ਵਿਚ ਆ-ਕ-ਰ-ਮ-ਕ ਹੋਣਾ ਜ਼ਰੂਰੀ ਹੈ ਪਰ ਇਸ ਦੇ ਨਾਲ ਹੀ ਉਹ ਨਿਮਰ ਸੁਭਾਅ ਦੇ ਮਾਲਕ ਵੀ ਹਨ।

error: Content is protected !!