Home / ਤਾਜਾ ਜਾਣਕਾਰੀ / ਵੀਡੀਓ : USA ‘ਚ ਦਿਸਿਆ ‘ਉੱਡਣ ਖਟੋਲਾ’- ਪੈਂਟਾਗਨ ਨੇ ਵੀਡੀਓ ਜਾਰੀ ਕਰ ਕੀਤਾ ਦਾਅਵਾ

ਵੀਡੀਓ : USA ‘ਚ ਦਿਸਿਆ ‘ਉੱਡਣ ਖਟੋਲਾ’- ਪੈਂਟਾਗਨ ਨੇ ਵੀਡੀਓ ਜਾਰੀ ਕਰ ਕੀਤਾ ਦਾਅਵਾ

ਅਮਰੀਕਾ’ਚ ਦਿਸਿਆ ‘ਉੱਡਣ ਖਟੋਲਾ’- ਵੀਡੀਓ

ਵਾਸ਼ਿੰਗਟਨ- ਏਲੀਅਨਜ਼ ਅਤੇ ਅਣ-ਆਈਡੈਂਟੀਫਾਈਡ ਲਾਇੰਗ ਆਬਜੈਕਟ (ਯੂ.ਐੱਫ.ਓ.) ਨੂੰ ਲੈ ਕੇ ਹਮੇਸ਼ਾ ਗੱਲਾਂ ਹੁੰਦੀਆਂ ਰਹਿੰਦੀਆਂ ਹਨ। ਕਈ ਤਰ੍ਹਾਂ ਦੇ ਕਿਆਸ ਲਗਾਏ ਜਾਂਦੇ ਹਨ ਪਰ ਅੱਜ ਤੱਕ ਕਿਸੇ ਦੇ ਵੀ ਦਾਅਵੇ ਦੀ ਪੁਸ਼ਟੀ ਨਹੀਂ ਹੋਈ ਹੈ। ਸਾਲਾਂ ਤੋਂ ਆਸਮਾਨ ‘ਚ ਉੱਡਣ ਖਟੋਲਾ ਦੇਖੇ ਜਾਣ ਦਾ ਦਾਅਵਾ ਕੀਤਾ ਜਾਂਦਾ ਰਿਹਾ ਹੈ ਪਰ ਇਸ ਵਾਰ ਅਮਰੀਕਾ ਨੇ ਖੁਦ ਉੱਡਣ ਖਟੋਲਾ ਦੇਖੇ ਜਾਣ ਦਾ ਦਾਅਵਾ ਕੀਤਾ ਹੈ।

ਦਰਅਸਲ ਪੈਂਟਾਗਨ ਨੇ ਇਸ ਦਾ ਵੀਡੀਓ ਜਾਰੀ ਕਰ ਕੇ ਦਾਅਵਾ ਕੀਤਾ ਹੈ। ਅਮਰੀਕਾ ਦੇ ਰੱਖਿਆ ਵਿਭਾਗ ਨੇ ਇਸ ਵੀਡੀਓ ‘ਚ ਉੱਡਣ ਖਟੋਲਾ (ਯੂ.ਐੱਫ.ਓ.) ਦੇਖੇ ਜਾਣ ਦਾ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵੀਡੀਓ ਨੂੰ ਅਮਰੀਕੀ ਜਲ ਸੈਨਾ ਦੇ ਪਾਇਲਟਾਂ ਨੇ ਰਿਕਾਰਡ ਕੀਤਾ ਹੈ। ਪੈਂਟਾਗਨ ਨੇ ਇਸ ਵੀਡੀਓ ‘ਚ ਉੱਡਦੀਆਂ ਨਜ਼ਰ ਆ ਰਹੀਆਂ ਚੀਜ਼ਾਂ ਨੂੰ ਯੂ.ਐੱਫ.ਓ. ਕਰਾਰ ਦਿੱਤਾ ਹੈ।

ਹਾਲਾਂਕਿ ਇਹ ਵੀਡੀਓ ਸਾਲ 2004 ਅਤੇ 2015 ਦੇ ਦੱਸੇ ਜਾ ਰਹੇ ਹਨ। ਵੀਡੀਓ ਨਵੇਂ ਨਹੀਂ ਸਗੋਂ ਪੁਰਾਣੇ ਹਨ ਅਤੇ ਇਨਾਂ ‘ਚੋਂ 2 ਨੂੰ ਨਿਊਯਾਰਕ ਟਾਈਮਜ਼ ਨੇ 2017 ‘ਚ ਆਪਣੀ ਖਬਰ ‘ਚ ਪ੍ਰਕਾਸ਼ਿਤ ਕੀਤਾ ਸੀ। 2019 ‘ਚ ਪੈਂਟਾਗਨ ਨੇ ਇਸ ਦੀ ਪੁਸ਼ਟੀ ਕੀਤੀ ਅਤੇ ਪੂਰੀ ਤਰਾਂ ਨਾਲ ਇਨਾਂ ਨੂੰ ਰੀਵਿਊ ਕਰਨ ਤੋਂ ਬਾਅਦ ਜਾਰੀ ਕੀਤਾ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!