Home / ਤਾਜਾ ਜਾਣਕਾਰੀ / ਵੱਡੀ ਮਾੜੀ ਖਬਰ : ਨਿਊਜੀਲੈਂਡ ਚ ਵਾਪਰਿਆ ਇਹ ਕਹਿਰ ਪੰਜਾਬ ਚ ਪਿਆ ਸੋਗ

ਵੱਡੀ ਮਾੜੀ ਖਬਰ : ਨਿਊਜੀਲੈਂਡ ਚ ਵਾਪਰਿਆ ਇਹ ਕਹਿਰ ਪੰਜਾਬ ਚ ਪਿਆ ਸੋਗ

ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਬਹੁਤ ਸਾਰੇ ਨੌਜਵਾਨ ਵਿਦੇਸ਼ ਜਾਣ ਦਾ ਸੁਪਨਾ ਵੇਖਦੇ ਹਨ ਜਿਥੇ ਜਾ ਕੇ ਆਪਣੀ ਜ਼ਿੰਦਗੀ ਜੀਅ ਸਕਣ ਅਤੇ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਣ। ਇਸ ਉਮੀਦ ਦੇ ਨਾਲ ਹੀ ਪੰਜਾਬ ਦੇ ਅਨੇਕਾਂ ਨੌਜਵਾਨ ਵਿਦੇਸ਼ਾਂ ਵਿਚ ਜਾ ਕੇ ਪੜ੍ਹਾਈ ਕਰ ਰਹੇ ਹਨ ਅਤੇ ਉਥੇ ਕੰਮ ਕਰ ਕੇ ਪੱਕੇ ਤੌਰ ਤੇ ਵਸਦੇ ਹਨ। ਕੁਝ ਲੋਕ ਵਿਦੇਸ਼ਾਂ ਵਿੱਚ ਸ਼ੌਂਕ ਨਾਲ ਜਾਂਦੇ ਹਨ, ਕੁੱਝ ਆਪਣੇ ਘਰਾਂ ਦੀਆਂ ਤੰ-ਗੀ-ਆਂ ਨੂੰ ਦੂਰ ਕਰਨ ਲਈ, ਕੁਝ ਆਪਣੇ ਉਜਵਲ ਭਵਿੱਖ ਦੀ ਕਾਮਨਾ ਲੈ ਕੇ, ਤੇ ਕੁਝ ਲੋਕਾਂ ਨੂੰ ਉਨ੍ਹਾਂ ਦੇਸ਼ਾਂ ਦੀ ਖੂਬਸੂਰਤੀ ਆਪਣੇ ਵੱਲ ਖਿੱਚ ਕੇ ਲੈ ਜਾਂਦੀ ਹੈ।

ਵਿਦੇਸ਼ਾਂ ਵਿੱਚ ਜਾ ਕੇ ਦੇਸ਼ ਦਾ ਨਾਂ ਉੱਚਾ ਕਰਨ ਵਾਲੇ ਨੌਜਵਾਨਾਂ ਕਾਰਨ ਜਿੱਥੇ ਦੇਸ਼ ਦਾ ਮਾਣ ਉੱਚਾ ਹੁੰਦਾ ਹੈ, ਉਥੇ ਹੀ ਅਜਿਹੇ ਨੌਜਵਾਨਾਂ ਨਾਲ ਕਿਸੇ ਤਰ੍ਹਾਂ ਦਾ ਹਾਦਸਾ ਵਾਪਰਨ ਤੇ ਸਾਰੇ ਦੇਸ਼ ਅੰਦਰ ਹਾਲਾਤ ਗ-ਮ-ਗੀ-ਨ ਹੋ ਜਾਂਦੇ ਹਨ। ਹੁਣ ਨਿਊਜ਼ੀਲੈਂਡ ਵਿਚ ਇਕ ਪੰਜਾਬੀ ਮੁੰਡੇ ਦੀ ਦਰਦਨਾਕ ਮੌਤ ਹੋਣ ਦਾ ਖੁਲਾਸਾ ਪੁਲਸ ਵੱਲੋਂ ਮਹੀਨੇ ਬਾਅਦ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੁੱਖ ਭਰਿਆ ਸਮਾਚਾਰ ਆਕਲੈਂਡ ਤੋਂ ਸਾਹਮਣੇ ਆਇਆ ਹੈ। ਜਿੱਥੇ ਸੰਗਰੂਰ ਦੇ

ਇੱਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜੋ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪਰਵਾਰ ਸ-ਦ-ਮੇ ਵਿਚ ਹੈ, ਉਥੇ ਹੀ ਇਸ ਨੌਜਵਾਨ ਦੇ ਦੋਸਤ ਵੀ ਹੈਰਾਨ ਹਨ। ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸ਼ਨੀਵਾਰ 6 ਤਰੀਕ , ਨੂੰ ਨਿਊਜ਼ੀਲੈਂਡ ਪੁਲਿਸ ਨੂੰ ਇੱਕ ਕਾਰ ਬੈਰੀ ਕਰਟਿਸ ਪਾਰਕ, ਚੈਪਲ ਰੋਡ , ਫ਼ਲੈਟ ਬੁਸ਼ ਵਿਖੇ ਰਾਤ 8 ਵਜੇ ਜਲਦੀ ਹੋਈ ਮਿਲੀ ਸੀ। ਉਸ ਸਮੇਂ ਪੁਲਿਸ ਵੱਲੋਂ ਵੇਖਣ ਤੇ ਉਸ ਵਿਚ ਇਕ ਵਿਅਕਤੀ ਨੂੰ ਬਾਹਰ ਕੱਢਿਆ ਗਿਆ ਸੀ।

ਉਸ ਰਾਤ ਸਿਲਵਰ ਰੰਗ ਦੀ ਮਾਜਦਾ ਕਾਰ ਬਾਰੇ ਪੁਲਿਸ ਨੂੰ ਸ਼ੱਕ ਜ਼ਾਹਿਰ ਹੋਇਆ ਕਿ ਕੋਈ ਵਿਅਕਤੀ ਇਸ ਕਾਰ ਦੇ ਵਿਚ ਹੈ। ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 26 ਸਾਲਾ ਭਾਰਤੀ ਨੌਜਵਾਨ ਮੁੰਡਾ ਕੁਨਾਲ ਖੇੜਾ ਮੌਜੂਦ ਸੀ। ਇਹ ਨੌਜਵਾਨ ਪਹਿਲਾਂ ਔਕਲੈਂਡ ਵਿੱਚ ਕੰਮ ਕਰਦਾ ਸੀ, ਤੇ ਬਾਅਦ ਵਿੱਚ ਕ੍ਰਾਈਸਟ ਚਰਚ ਵਿਖੇ ਕੰਮ ਕਰਨ ਚਲਾ ਗਿਆ ਸੀ। ਇਸ ਨੌਜਵਾਨ ਦੇ ਜਾਣਕਾਰਾਂ ਵੱਲੋਂ ਸਰੀਰ ਨੂੰ ਫਿ-ਊ-ਨ-ਰ-ਲ ਹੋਮ ਵਿੱਚ ਰੱਖਿਆ ਗਿਆ ਹੈ, ਤੇ ਅੱਗੇ ਦੀ ਕਾਰਵਾਈ ਬਾਰੇ ਜਲਦੀ ਹੀ ਦੱਸਿਆ ਜਾਵੇਗਾ। ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੇ ਪਰਿਵਾਰ ਨਾਲ ਗਹਿਰੀ ਹਮਦਰਦੀ ਪ੍ਰਗਟਾਈ ਗਈ ਹੈ ਤੇ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ। ਡਿਟੈਕਟਿਵ ਸੀਨੀਅਰ ਸਰਜੈਟ ਨਟਾਲੀ ਨੈਲਸਨ ਨੇ ਇਸ ਮੌਤ ਨੂੰ ਅਜੇ ਰਹੱਸਮਈ ਅਤੇ ਅਸਪਸ਼ਟ ਦੱਸਿਆ ਹੈ ਜਿਸ ਬਾਰੇ ਜਾਂਚ ਚੱਲ ਰਹੀ ਹੈ।

error: Content is protected !!