Home / ਤਾਜਾ ਜਾਣਕਾਰੀ / ਸਾਵਧਾਨ – ਪੰਜਾਬ ਚ ਇਸ ਦਿਨ ਪੈ ਸਕਦਾ ਮੀਂਹ ਹੁਣੇ ਹੁਣੇ ਆਇਆ ਮੌਸਮ ਦਾ ਵੱਡਾ ਅਲਰਟ

ਸਾਵਧਾਨ – ਪੰਜਾਬ ਚ ਇਸ ਦਿਨ ਪੈ ਸਕਦਾ ਮੀਂਹ ਹੁਣੇ ਹੁਣੇ ਆਇਆ ਮੌਸਮ ਦਾ ਵੱਡਾ ਅਲਰਟ

ਆਈ ਤਾਜਾ ਵੱਡੀ ਖਬਰ

ਮੌਸਮ ਦਾ ਬਦਲਣਾ ਸੁਭਾਵਿਕ ਹੁੰਦਾ ਹੈ ਜੋ ਕੁਦਰਤੀ ਵਰਤਾਰੇ ਦਾ ਇਕ ਹਿੱਸਾ ਹੈ। ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਤਕਰੀਬਨ ਇਕ ਮਹੀਨੇ ਤੋਂ ਹੋ ਚੁੱਕੀ ਹੈ। ਹੌਲੀ-ਹੌਲੀ ਠੰਡ ਦੇ ਵਿਚ ਇ-ਜਾ-ਫ਼ਾ ਹੁੰਦਾ ਨਜ਼ਰ ਆ ਰਿਹਾ ਹੈ। ਜਿਸ ਦੇ ਚਲਦੇ ਹੋਏ ਇਸ ਤੋਂ ਬਚਣ ਵਾਸਤੇ ਲੋਕਾਂ ਵੱਲੋਂ ਇੰਤਜਾਮ ਕੀਤੇ ਜਾ ਚੁੱਕੇ ਹਨ। ਮੌਸਮ ਵਿਭਾਗ ਸਮੇਂ-ਸਮੇਂ ਉੱਪਰ ਆਉਣ ਵਾਲੇ ਦਿਨਾਂ ਦੀ ਜਾਣਕਾਰੀ ਦਿੰਦਾ ਰਹਿੰਦਾ ਹੈ ਤਾਂ ਜੋ ਮੌਸਮ ਵਿੱਚ ਆਉਣ ਵਾਲੀਆਂ ਤਬਦੀਲੀਆਂ ਨੂੰ ਦੇਖਦੇ ਹੋਏ ਲੋਕ ਆਪੋ ਆਪਣੇ ਕੰਮ ਕਾਰਜਾਂ ਨੂੰ ਕਰ ਸਕਣ।

ਤਾਜ਼ਾ ਜਾਣਕਾਰੀ ਮੁਤਾਬਕ ਉੱਤਰ ਭਾਰਤ ਦੇ ਵਿਚ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਦੌਰਾਨ ਭਾਰੀ ਮੀਂਹ, ਗੜੇ , ਬਰਫਬਾਰੀ ਅਤੇ ਅਸਮਾਨੀ ਬਿਜਲੀ ਡਿੱਗਣ ਦੀ ਚਿਤਾਵਨੀ ਦਿੱਤੀ ਹੈ। ਮੌਸਮ ਵਿਭਾਗ ਨੇ ਦੱਸਿਆ ਹੈ ਕਿ 11 ਅਤੇ 12 ਦਸੰਬਰ ਨੂੰ ਜੰਮੂ, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਕੁਝ ਇਲਾਕਿਆਂ ਵਿੱਚ ਬਿਜਲੀ ਦੀਆਂ ਗ-ਰ- ਜਾਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਉੱਤਰ ਭਾਰਤ ਦੇ ਇਲਾਕਿਆਂ ਵਿੱਚ ਜੰਮੂ ਵਿਖੇ 11, 12 ਦਸੰਬਰ ਨੂੰ ਗੜੇ ਅਤੇ ਮੀਂਹ ਦੇ ਨਾਲ ਬਿਜਲੀ ਡਿੱਗਣ ਦੀ ਵੀ ਗੱਲ ਵਿਭਾਗ ਵੱਲੋਂ ਆਖੀ ਗਈ ਹੈ ਅਤੇ ਦਿੱਲੀ ਅਤੇ ਪੰਜਾਬ ਦੇ ਵਿਚ ਵੀ ਹਲਕੀ ਬਾਰਿਸ਼ ਦੇ ਨਾਲ ਗੜੇ ਹੋਣ ਦਾ ਅੰਦੇਸ਼ਾ ਲਗਾਇਆ ਜਾ ਰਿਹਾ ਹੈ। ਮੌਸਮ ਵਿਭਾਗ ਨੇ ਆਖਿਆ ਹੈ ਉਤਰ ਭਾਰਤ ਵਿਚ ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ, ਮੁਜੱਫਰਾਬਾਦ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿੱਚ ਇਸ ਮਹੀਨੇ ਭਾਰੀ ਬਾਰਿਸ਼ ਅਤੇ ਬਰਫਬਾਰੀ ਹੋਣ ਦਾ ਅਨੁਮਾਨ ਹੈ। ਪਹਾੜੀ ਖੇਤਰਾਂ ਵਿਚ ਹੋਣ ਵਾਲੀ ਇਹ ਬਾਰਿਸ਼ ਅਤੇ ਬਰਫ ਵਾਰੀ ਦਾ ਅਸਰ ਮੈਦਾਨੀ ਇਲਾਕਿਆਂ ਵਿਚ ਦੇਖਣ ਨੂੰ ਮਿਲ ਸਕਦਾ ਹੈ।

ਪਹਾੜੀ ਖੇਤਰਾਂ ਵਿੱਚ ਠੰਢ ਦੇ ਵਧਣ ਕਾਰਨ ਮੈਦਾਨੀ ਇਲਾਕਿਆਂ ਦੇ ਵਿਚ ਸਰਦ ਹਵਾਵਾਂ ਦੇ ਕਾਰਨ ਠੰਡ ਵਿਚ ਵਾਧਾ ਹੋ ਜਾਂਦਾ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ 13, 14 ਦਸੰਬਰ ਤੋਂ ਬਾਅਦ ਤਾਪਮਾਨ ਵਿੱਚ 2 ਤੋਂ 3 ਡਿਗਰੀ ਪਾਰਾ ਡਿੱਗ ਜਾਵੇਗਾ। ਜਿਸ ਦਾ ਸਭ ਤੋਂ ਵੱਧ ਅਸਰ ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਮਹਿਸੂਸ ਕੀਤਾ ਜਾ ਸਕੇਗਾ। ਆਉਣ ਵਾਲੇ ਦਿਨਾਂ ਵਿਚ ਹੋਣ ਵਾਲੀ ਇਸ ਬਾਰਿਸ਼ ਕਾਰਨ ਠੰਡ ਵਿੱਚ ਵਾਧਾ ਦਰਜ ਕੀਤਾ ਜਾਵੇਗਾ।

error: Content is protected !!