Home / ਤਾਜਾ ਜਾਣਕਾਰੀ / ਸਾਵਧਾਨ ਪੰਜਾਬ ਲਈ ਮੌਸਮ ਦਾ ਆਇਆ ਇਹ ਵੱਡਾ ਤਾਜਾ ਅਲਰਟ

ਸਾਵਧਾਨ ਪੰਜਾਬ ਲਈ ਮੌਸਮ ਦਾ ਆਇਆ ਇਹ ਵੱਡਾ ਤਾਜਾ ਅਲਰਟ

ਤਾਜਾ ਵੱਡੀ ਖਬਰ

ਹਾਲ ਹੀ ਦੇ ਦਿਨਾਂ ਦੌਰਾਨ ਮੌਸਮ ਵਿੱਚ ਕਾਫੀ ਤਬਦੀਲੀ ਆਈ ਹੈ ਜਿਸ ਨਾਲ ਹਾਲਾਤ ਕੁਝ ਠੀਕ ਹੋ ਗਏ ਹਨ। ਆਉਣ ਵਾਲੇ ਦਿਨਾਂ ਦੌਰਾਨ ਪਹਾੜੀ ਖੇਤਰਾਂ ਵਿੱਚ ਬਰਫਬਾਰੀ ਇਸੇ ਤਰੀਕੇ ਨਾਲ ਜਾਰੀ ਰਹੇਗੀ। ਬਰਫਬਾਰੀ ਦੇ ਵਧਣ ਕਾਰਨ ਠੰਡ ਵਿੱਚ ਵੀ ਵਾਧਾ ਹੋ ਜਾਵੇਗਾ। ਉੱਤਰੀ ਭਾਰਤ ਦੇ ਵੱਖ ਵੱਖ ਮੈਦਾਨੀ ਇਲਾਕਿਆਂ ਦੇ ਲੋਕਾਂ ਨੂੰ ਹੋਰ ਕੜਾਕੇਦਾਰ ਠੰਡ ਦਾ ਸਾਹਮਣਾ ਕਰਨਾ ਪਵੇਗਾ। ਹੁਣ ਪੰਜਾਬ ਦੇ ਮੌਸਮ ਬਾਰੇ ਤਾਜਾ ਜਾਣਕਾਰੀ ਸਾਹਮਣੇ ਆਈ ਹੈ। ਪਹਾੜੀ ਇਲਾਕਿਆਂ ਵਿਚ ਹੋਣ ਵਾਲੀ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ਵਿਚ ਤਾਪਮਾਨ ਦਾ ਪਾਰਾ ਆਮ ਨਾਲੋਂ ਹੇਠਾਂ ਚਲਾ ਜਾਵੇਗਾ

ਜਿਸ ਨਾਲ ਸੀਤ ਲਹਿਰ ਵਰਗੇ ਹਾਲਾਤ ਪੈਦਾ ਹੋ ਜਾਣਗੇ। ਪਿਛਲੇ ਕੁਝ ਦਿਨਾ ਤੋ ਚੰਗੀ ਧੁੱਪ ਨਿਕਲਣ ਕਾਰਨ ਠੰਡ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਪੰਜਾਬ ਵਿੱਚ ਠੰਡ ਵਧਣ ਕਾਰਨ ਸਾਰੇ ਜ਼ਿਲ੍ਹਿਆਂ ਵਿੱਚ ਕੜਾਕੇ ਦੀ ਠੰਡ ਹੋਵੇਗੀ। ਇਸ ਤੋਂ ਇਲਾਵਾ ਪੰਜਾਬ ਦੇ ਮਾਝਾ ਤੇ ਦੁਆਬਾ ਇਲਾਕਿਆਂ ਵਿੱਚੋਂ 27 ਦਸੰਬਰ ਨੂੰ ਮੀਂਹ ਪੈਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਪਹਾੜੀ ਇਲਾਕਿਆਂ ਵਿਚ ਹੋਈ ਬਰਫਬਾਰੀ ਦੇ ਕਾਰਨ ਮੁੜ ਤੋਂ ਠੰਡ ਜ਼ੋਰ ਫੜ ਸਕਦੀ ਹੈ।

ਇਸ ਲਈ,ਹਰਿਆਣਾ,ਪੰਜਾਬ, ਛੱਤੀਸਗੜ੍ਹ ਤੇ ਬਿਹਾਰ ਦੇ ਮੈਦਾਨੀ ਇਲਾਕਿਆਂ ਵਿਚ ਸੀਤ ਲਹਿਰ ਦੀ ਸੰਭਾਵਨਾ ਜਤਾਈ ਗਈ ਹੈ । ਉੱਤਰੀ ਭਾਰਤ ਦੇ ਪਹਾੜਾਂ ਉਤੇ ਬਰਫ਼ਬਾਰੀ ਹੋਣ ਕਾਰਨ ਰਾਜਸਥਾਨ ਦੇ ਪਹਾੜੀ ਸਥਾਨ ਮਾਊਟ ਆਬੂ ਵਿੱਚ ਵੀ ਸਖਤ ਠੰਡ ਪੈ ਰਹੀ ਹੈ। ਜਿਸ ਕਾਰਨ ਪਾਰਾ( -) ਚਲਾ ਗਿਆ ਹੈ। ਬੁੱਧਵਾਰ ਨੂੰ ਇੱਥੋਂ ਦਾ ਤਾਪਮਾਨ 0.4 ਡਿਗਰੀ ਦਰਜ ਕੀਤਾ ਗਿਆ। ਉੱਥੇ ਤ੍ਰੇਲ ਦੀਆਂ ਬੂੰਦਾਂ ਵੀ ਬਰਫ ਬਣ ਰਹੀਆਂ ਦਿਖਾਈ ਦੇ ਰਹੀਆਂ ਹਨ। ਇਸ ਤਰਾਂ ਹੀ ਹਰਿਆਣਾ ਦੇ ਹਿਸਾਰ ਵਿੱਚ ਵੀ ਤਾਪਮਾਨ ਲਗਾਤਾਰ ਦੂਜੇ ਦਿਨ ਸਭ ਤੋਂ ਘੱਟ 2.7 ਡਿਗਰੀ ਦਰਜ ਕੀਤਾ ਗਿਆ।

ਧੁੰਦ ਕਾਰਨ ਕਰਨਾਲ ਵਿੱਚ ਵਿਜਿਬਿਲਟੀ 50 ਫੀਸਦੀ ਰਹੀ।ਪੰਜਾਬ ਵਿੱਚ ਸਭ ਤੋਂ ਵੱਧ ਠੰਡਾ ਸ਼ਹਿਰ ਲੁਧਿਆਣਾ ਰਿਹਾ , ਜਿੱਥੇ ਤਾਪਮਾਨ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।ਪੰਜਾਬ ਅੰਦਰ ਰਾਤ ਦਾ ਤਾਪਮਾਨ 3-5 ਡਿਗਰੀ ਤੇ ਦਿਨ ਸਮੇਂ 20 ਬਿਜਲੀ ਦੇ ਨਜ਼ਦੀਕ ਦਰਜ ਕੀਤਾ ਗਿਆ ਹੈ ।ਦਿੱਲੀ ਵਿਚ 3.5 ਡਿਗਰੀ ਸੈਲਸੀਅਸ ਤਾਪਮਾਨ ਲੋਧੀ ਰੋਡ ਉਤੇ ਦਰਜ ਕੀਤਾ ਗਿਆ। ਆਉਣ ਵਾਲੇ ਪੰਜ ਦਿਨਾਂ ਵਿਚਕਾਰ ਪਾਰਾ 3 ਤੋਂ4 ਡਿਗਰੀ ਦੇ ਵਿੱਚ ਰਹਿ ਸਕਦਾ ਹੈ।

error: Content is protected !!