Home / ਤਾਜਾ ਜਾਣਕਾਰੀ / ਸਾਵਧਾਨ ਪੰਜਾਬ ਵਾਲਿਓ ਹੋ ਜਾਵੋ ਚੌਕੰਨੇ – ਹੁਣ ਸ਼ੁਰੂ ਹੋ ਗਿਆ ਇਹ ਕੰਮ, ਆਈ ਤਾਜਾ ਵੱਡੀ ਖਬਰ

ਸਾਵਧਾਨ ਪੰਜਾਬ ਵਾਲਿਓ ਹੋ ਜਾਵੋ ਚੌਕੰਨੇ – ਹੁਣ ਸ਼ੁਰੂ ਹੋ ਗਿਆ ਇਹ ਕੰਮ, ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਸੂਬੇ ਅੰਦਰ ਚੋਰੀ ਤੇ ਲੁੱਟ ਖੋਹ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਸੂਬੇ ਵਿੱਚ ਜਿਥੇ ਸਰਕਾਰ ਵੱਲੋਂ ਅਪਰਾਧ ਨੂੰ ਰੋਕਣ ਲਈ ਭਾਰੀ ਇੰਤਜ਼ਾਮ ਕੀਤੇ ਜਾਂਦੇ ਹਨ। ਜਿਸ ਨਾਲ ਪੰਜਾਬ ਵਿੱਚ ਸ਼ਾਂਤੀ ਕਾਇਮ ਰਹੇ, ਤੇ ਸਭ ਲੋਕ ਅਪਰਾਧ ਵਰਗੀਆਂ ਘਟਨਾਵਾਂ ਦੇ ਡਰ ਤੋਂ ਮੁੱਕਤ ਹੋ ਕੇ ਆਪਣੀ ਜ਼ਿੰਦਗੀ ਜੀਅ ਸਕਣ। ਉਥੇ ਹੀ ਅਪਰਾਧੀਆਂ ਵੱਲੋਂ ਵੀ ਘਟਨਾਵਾਂ ਨੂੰ ਅੰਜਾਮ ਦੇਣ ਲਈ ਕੋਈ ਨਾ ਕੋਈ ਰਸਤਾ ਲੱਭ ਲਿਆ ਜਾਂਦਾ ਹੈ। ਜੋ ਕਿ ਕਾਨੂੰਨ ਅਤੇ ਪੁਲਸ ਪ੍ਰਸ਼ਾਸਨ ਦੀ ਸੋਚ ਤੋ ਪਰੇ ਹੁੰਦਾ ਹੈ। ਦੁਨੀਆ ਵਿਚ ਆਏ ਦਿਨ ਹੀ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ।

ਸਰਕਾਰ ਵੱਲੋਂ ਸ਼ਰਾਰਤੀ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ। ਉਥੇ ਹੀ ਆਏ ਦਿਨ ਪੰਜਾਬ ਦੇ ਵਿੱਚ ਲੁੱਟ-ਖੋਹ ਦੀਆਂ ਹੋ ਰਹੀਆਂ ਵਾਰਦਾਤਾਂ ਦੇ ਵਿੱਚ ਦਿਨ-ਬ-ਦਿਨ ਵਾਧਾ ਹੁੰਦਾ ਜਾ ਰਿਹਾ ਹੈ ,ਜਿੱਥੇ ਪੁਲਸ ਪ੍ਰਸ਼ਾਸਨ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਦਾ ਹੈ। ਹੁਣਪੰਜਾਬ ਵਾਸੀਆਂ ਨੂੰ ਚੁਕੰਨੇ ਹੋ ਜਾਣਾ ਚਾਹੀਦਾ ਹੈ ਕਿਉਂਕਿ ਸ਼ੁਰੂ ਹੋ ਗਿਆ ਹੈ ਇਹ ਕੰਮ ,ਜਿਸ ਦੀ ਖਬਰ ਸਾਹਮਣੇ ਆਈ ਹੈ।

ਚੋਰਾਂ ਵੱਲੋਂ ਚੋਰੀ ਕਰਨ ਲਈ ਕੋਈ ਨਾ ਕੋਈ ਰਸਤਾ ਲੱਭ ਹੀ ਲਿਆ ਜਾਂਦਾ ਹੈ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਗੋਰਾਇਆ ਦੇ ਪਿੰਡ ਸੰਗ ਢੇਸੀਆਂ ਤੋਂ। ਜਿੱਥੇ ਇਕ ਬਜ਼ੁਰਗ ਨੂੰ ਚੋਰਾਂ ਵੱਲੋਂ ਰੱਸੇ ਨਾਲ ਬੰਨ੍ਹ ਕੇ ਟਰੈਕਟਰ ਚੋਰੀ ਕਰ ਲਿਆ ਗਿਆ ਹੈ। ਇਹ ਘਟਨਾ ਰਾਤ 2 ਵਜੇ ਦੀ ਦੱਸੀ ਜਾ ਰਹੀ ਹੈ ਜਦੋਂ ਚਾਰ ਤੋਂ ਪੰਜ ਹਥਿਆਰਬੰਦ ਵਿਅਕਤੀਆਂ ਵੱਲੋਂ 68 ਸਾਲ਼ਾ ਸੰਤੋਖ ਸਿੰਘ ਪਿੰਡ ਸੰਗ ਢੇਸੀਆਂ ਨੂੰ ਖੂਹ ਉੱਤੇ ਸੁੱਤੇ ਹੋਏ ਨੂੰ ਹੱਥਾਂ ਪੈਰਾਂ ਤੋਂ ਰੱਸੀ ਨਾਲ ਬੰਨ੍ਹ ਦਿੱਤਾ ਗਿਆ ਤੇ ਉਸ ਦੇ ਮੂੰਹ ਨੂੰ ਕੰਬਣ ਨਾਲ ਢਕ ਦਿੱਤਾ ਗਿਆ।

ਸੰਤੋਖ ਸਿੰਘ ਰੋਜ਼ਾਨਾ ਦੀ ਤਰ੍ਹਾਂ ਹੀ ਖੂਹ ਤੇ ਸੁੱਤਾ ਪਿਆ ਸੀ। ਚੋਰਾਂ ਵੱਲੋਂ 3630 ਨਿਊ ਹਾਲੈਂਡ ਟਰੈਕਟਰ ਚੋਰੀ ਕਰ ਲਿਆ ਗਿਆ। ਪੀੜਤ ਪਰਿਵਾਰ ਵੱਲੋਂ ਇਸ ਘਟਨਾ ਦੀ ਸੂਚਨਾ ਥਾਣੇ ਵਿੱਚ ਥਾਣਾ ਮੁਖੀ ਹਰਦੇਵਪ੍ਰੀਤ ਸਿੰਘ ਨੂੰ ਦਿੱਤੀ ਗਈ ਹੈ । ਪੁਲਿਸ ਪਾਰਟੀ ਵੱਲੋਂ ਇਲਾਕੇ ਦੇ ਸੀਸੀਟੀਵੀ ਖੰਘਾਲੇ ਜਾ ਰਹੇ ਹਨ ਤਾਂ ਜੋ ਜਲਦ ਤੋਂ ਜਲਦ ਚੋਰਾਂ ਦੀ ਪਛਾਣ ਕਰਕੇ ਗ੍ਰਿਫਤਾਰ ਕੀਤਾ ਜਾ ਸਕੇ।

error: Content is protected !!