Home / ਤਾਜਾ ਜਾਣਕਾਰੀ / ਸੁਸ਼ਾਂਤ ਰਾਜਪੂਤ ਮਾਮਲੇ ਚ ਆਖਰ ਆਈ ਸਲਮਾਨ ਖਾਨ ਬਾਰੇ ਇਹ ਤਾਜਾ ਵੱਡੀ ਖਬਰ

ਸੁਸ਼ਾਂਤ ਰਾਜਪੂਤ ਮਾਮਲੇ ਚ ਆਖਰ ਆਈ ਸਲਮਾਨ ਖਾਨ ਬਾਰੇ ਇਹ ਤਾਜਾ ਵੱਡੀ ਖਬਰ

ਆਖਰ ਆਈ ਸਲਮਾਨ ਖਾਨ ਬਾਰੇ ਇਹ ਤਾਜਾ ਵੱਡੀ ਖਬਰ

ਮੁਬੰਈ: ਸੁਸ਼ਾਂਤ ਸਿੰਘ ਰਾਜਪੂਤ ਵੱਲੋਂ। ਖੁ ਦ ਕੁ ਸ਼ੀ। ਕੀਤੇ ਜਾਣ ਮਗਰੋਂ ਪੂਰੀ ਬਾਲੀਵੁੱਡ ਇੰਡਸਟਰੀ ‘ਚ ਨੈਪੋਟੀਜ਼ਮ ਦਾ ਮੁੱਦਾ ਕਾਫੀ ਚਰਚਾ ‘ਚ ਹੈ। ਸੁਸ਼ਾਂਤ ਦੀ ਮੌਤ ਲਈ ਬਾਲੀਵੁੱਡ ਦੇ ਕਈ ਵੱਡੇ ਨਾਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਇਸ ਲਈ ਬਿਹਾਰ ਦੀ ਅਦਾਲਤ ਵਿੱਚ ਕਈ ਪਟੀਸ਼ਨਾਂ ਵੀ ਦਾਇਰ ਕੀਤੀਆਂ ਗਈਆਂ ਸਨ। ਅੱਜ ਬਿਹਾਰ ਦੀ ਸੀਜੇਐਮ ਕੋਰਟ ਨੇ ਇਨ੍ਹਾਂ ਸਾਰੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ।

ਅਦਾਲਤ ਨੇ ਇਸ ਵਿਸ਼ੇ ਨੂੰ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਦੱਸਦਿਆਂ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਸੀਜੇਐਮ ਕੋਰਟ ਦੇ ਫੈਸਲੇ ਨਾਲ ਮੁਲਜ਼ਮ ਫ਼ਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ, ਕਰਨ ਜੌਹਰ, ਏਕਤਾ ਕਪੂਰ ਤੇ ਅਦਾਕਾਰ ਸਲਮਾਨ ਖਾਨ, ਰੀਆ ਚੱਕਰਵਰਤੀ ਤੇ ਕ੍ਰਿਤੀ ਸਨਨ ਨੂੰ ਰਾਹਤ ਮਿਲੀ ਹੈ।

3 ਜੁਲਾਈ ਨੂੰ ਕੇਸ ਦੀ ਸੁਣਵਾਈ ਦੌਰਾਨ ਸਲਮਾਨ ਖਾਨ ਦੇ ਵਕੀਲ ਐਨਕੇ ਅਗਰਵਾਲ ਅਦਾਲਤ ਵਿੱਚ ਪੇਸ਼ ਹੋਏ ਤੇ ਵਕਾਲਤਨਾਮਾ ਦਾਇਰ ਕੀਤਾ। ਹਾਲਾਂਕਿ, ਪਟੀਸ਼ਨਰ ਨੇ ਕਿਹਾ ਹੈ ਕਿ ਉਹ ਅਦਾਲਤ ਵਿੱਚ ਸਮੀਖਿਆ ਪਟੀਸ਼ਨ ਦਾਇਰ ਕਰਨਗੇ। 17 ਜੂਨ ਨੂੰ ਐਡਵੋਕੇਟ ਸੁਧੀਰ ਓਝਾ ਨੇ ਬਾਲੀਵੁੱਡ ਫਿਲਮ ਨਿਰਮਾਤਾ ਕਰਨ ਜੌਹਰ, ਸਲਮਾਨ ਖਾਨ, ਏਕਤਾ ਕਪੂਰ, ਸੰਜੇ ਲੀਲਾ ਬੰਸਾਲੀ ਸਮੇਤ ਹੋਰ ਬਾਲੀਵੁੱਡ ਦਿੱਗਜਾਂ ਦੇ ਵਿਰੁੱਧ ਬਿਹਾਰ ਦੀ ਮੁਜ਼ੱਫਰਪੁਰ ਅਦਾਲਤ ਵਿੱਚ ਧਾਰਾ 306, 109, 504 ਤੇ 506 ਦੇ ਤਹਿਤ ਕੇਸ ਦਰਜ ਕਰਵਾਇਆ ਸੀ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!