Home / ਤਾਜਾ ਜਾਣਕਾਰੀ / ਹੁਣੇ ਹੁਣੇ ਅਮਿਤ ਸ਼ਾਹ ਨੇ ਕਿਸਾਨਾਂ ਨੂੰ ਫੋਨ ਤੇ ਕਹੀ ਇਹ ਗੱਲ ਸਾਰੇ ਪਾਸੇ ਹੋ ਗਈ ਚਰਚਾ

ਹੁਣੇ ਹੁਣੇ ਅਮਿਤ ਸ਼ਾਹ ਨੇ ਕਿਸਾਨਾਂ ਨੂੰ ਫੋਨ ਤੇ ਕਹੀ ਇਹ ਗੱਲ ਸਾਰੇ ਪਾਸੇ ਹੋ ਗਈ ਚਰਚਾ

ਹੁਣੇ ਆਈ ਤਾਜਾ ਵੱਡੀ ਖਬਰ

ਕਿਸਾਨਾਂ ਵਲੋਂ ਪੰਜਾਬ ਤੋਂ ਬਾਅਦ ਹੁਣ ਦਿਲੀ ਦੇ ਬਾਡਰ ਤੇ ਖੇਤੀ ਕਨੂੰਨ ਦੇ ਵਿਰੋਧ ਵਿਚ ਧਰਨਾ ਪ੍ਰਦਰਸ਼ਨ ਪਿਛਲੇ 4 ਦਿਨਾਂ ਤੋਂ ਜਾਰੀ ਹੈ ਜਿਸ ਵਿਚ ਹਜਾਰਾਂ ਦੀ ਗਿਣਤੀ ਦੇ ਵਿਚ ਪੰਜਾਬ ਦੇ ਕਿਸਾਨ ਸ਼ਾਮਲ ਹਨ। ਇਸ ਧਰਨੇ ਦਾ ਕਰਕੇ ਦਿੱਲੀ ਤੇ ਬਹੁਤ ਜਿਆਦਾ ਅਸਰ ਪੈ ਰਿਹਾ ਹੈ ਅਤੇ ਇਸੇ ਕਰਕੇ ਹੁਣ ਕੇਂਦਰ ਸਰਕਾਰ ਜਲਦੀ ਤੋਂ ਜਲਦੀ ਇਹ ਧਰਨੇ ਖਤਮ ਕਰਾਉਣਾ ਚਾਹੁੰਦੀ ਹੈ

ਜਿਨਾਂ ਸਮਾਂ ਜਿਆਦਾ ਇਹ ਧਰਨੇ ਚਲਣਗੇ ਓਨਾ ਹੀ ਜਿਆਦਾ ਪ੍ਰੈਸ਼ਰ ਕੇਂਦਰ ਸਰਕਾਰ ਤੇ ਵਧਦਾ ਜਾਵੇਗਾ। ਕੇਂਦਰ ਸਰਕਾਰ ਵਲੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਇਸ ਸਬੰਧੀ ਸੰਪਰਕ ਕਾਇਮ ਕੀਤਾ ਜਾ ਰਿਹਾ ਹੈ। ਹੁਣ ਇੱਕ ਵੱਡੀ ਖਬਰ ਆ ਰਹੀ ਹੈ ਕੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੁਆਰਾ ਕਿਸਾਨ ਆਗੂ ਨਾਲ ਫੋਨ ਤੇ ਗਲ੍ਹ ਹੋ ਗਈ ਹੈ

ਜਿਨ੍ਹਾਂ ਨੇ ਕਿਸਾਨਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਮੀਟਿੰਗ ਦਾ ਸਦਾ ਦਿੱਤਾ ਹੈ। ਇਸ ਫੋਨ ਦੇ ਬਾਰੇ ਵਿਚ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ ਬੂਟਾ ਸਿੰਘ ਨੇ ਜਾਣਕਾਰੀ ਦਿੱਤੀ ਹੈ। ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ ਬੂਟਾ ਸਿੰਘ ਨੇ ਕਿਹਾ ਹੈ ਕੇ ਉਸਨੂੰ ਅਮਿਤ ਸ਼ਾਹ ਨੇ ਬਿੰਨਾ ਕਿਸੇ ਸ਼ਰਤ ਦੇ ਗਲ੍ਹ ਬਾਤ ਦਾ ਸਦਾ ਦਿੱਤਾ ਹੈ ਕੇ ਤੁਸੀਂ ਸਾਡੇ ਨਾਲ ਮੀਟਿੰਗ ਕਰੋ। ਇਸ ਖਬਰ ਦੇ ਆਉਣ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕੇ ਕਿਸਾਨ ਜਥੇਬੰਦੀਆਂ ਅਗੇ ਲਈ ਕੀ ਫੈਸਲਾ ਕਰਦੀਆਂ ਹਨ। ਕੀ ਕਿਸਾਨ ਹੁਣ ਕੇਂਦਰ ਨਾਲ ਮੀਟਿੰਗ ਕਰਨਗੇ ਜਾ ਫਿਰ ਇਸੇ ਤਰਾਂ ਧਰਨਿਆਂ ਤੇ ਡਟੇ ਰਹਿਣਗੇ।

ਇਥੇ ਦੱਸਣਯੋਗ ਹੈ ਕੇ ਅੱਜ ਕੁਝ ਕਿਸਾਨ ਦਿੱਲੀ ਦੇ ਵਿਚ ਇੰਡੀਆ ਗੇਟ ਤੇ ਪਹੁੰਚ ਗਏ ਸਨ ਜਿਹਨਾਂ ਨੂੰ ਹਿਰਾਸਤ ਦੇ ਵਿਚ ਲੈ ਕੇ ਨਿਰੰਕਾਰੀ ਭਵਨ ਵਿਚ ਛੱਡ ਦਿੱਤਾ ਗਿਆ ਸੀ। ਅਤੇ ਦਿੱਲੀ ਵਿਚ ਪੁਲਸ ਅਲਰਟ ਤੇ ਹੋ ਗਈ ਹੈ ਅਤੇ ਪੁਲਸ ਨੇ ਆਪਣੀ ਚੈਕਿੰਗ ਵਧ ਦਿੱਤੀ ਹੈ ਅਤੇ ਇੰਡੀਆ ਗੇਟ ਤੇ ਪੁਲਸ ਸੁਰੱਖਿਆ ਜਿਆਦਾ ਕਰ ਦਿੱਤੀ ਹੈ। ਕਿਸੇ ਨੂੰ ਵੀ ਬਿਨਾਂ ਇਜਾਜਤ ਦੇ ਦਿੱਲੀ ਆਉਣ ਦੀ ਆਗਿਆ ਨਾਹੀ ਹੈ।

error: Content is protected !!