Home / ਤਾਜਾ ਜਾਣਕਾਰੀ / ਹੁਣੇ ਹੁਣੇ ਕੇਂਦਰ ਦੀ ਕਿਸਾਨਾਂ ਨਾਲ ਚਲ ਰਹੀ ਮੀਟਿੰਗ ਦੇ ਅੰਦਰੋਂ ਆਈ ਇਹ ਵੱਡੀ ਖਬਰ

ਹੁਣੇ ਹੁਣੇ ਕੇਂਦਰ ਦੀ ਕਿਸਾਨਾਂ ਨਾਲ ਚਲ ਰਹੀ ਮੀਟਿੰਗ ਦੇ ਅੰਦਰੋਂ ਆਈ ਇਹ ਵੱਡੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

ਪਿਛਲੇ ਪੰਜ ਦਿਨਾਂ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਦੇ ਮਕਸਦ ਨਾਲ ਦਿੱਲੀ ਦੇ ਪੰਜ ਖਾਸ ਰਸਤਿਆਂ ਉੱਪਰ ਧਰਨਾ ਦਿੱਤਾ ਜਾ ਰਿਹਾ ਹੈ। ਤਾਂ ਜੋ ਇਨ੍ਹਾਂ ਖੇਤੀ ਕਾਨੂੰਨਾ ਨੂੰ ਰੱਦ ਕਰਵਾਇਆ ਜਾ ਸਕੇ। ਕੇਂਦਰ ਸਰਕਾਰ ਵੱਲੋਂ 1 ਦਸੰਬਰ ਨੂੰ ਤਿੰਨ ਵਜੇ ਗੱਲਬਾਤ ਕਰਨ ਦਾ ਸੱਦਾ ਭੇਜਿਆ ਗਿਆ ਸੀ। ਕਿਸਾਨ ਜਥੇਬੰਦੀਆਂ ਵੱਲੋਂ ਆਪਸ ਵਿੱਚ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਸੱਦੇ ਨੂੰ ਮਨਜ਼ੂਰ ਕਰ ਲਿਆ ਗਿਆ ਸੀ।

ਜਿਸ ਤੇ ਅੱਜ ਤਿੰਨ ਵਜੇ ਕੇਂਦਰੀ ਮੰਤਰੀਆਂ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਗੱਲਬਾਤ ਕਰਨ ਲਈ ਵਿਗਿਆਨ ਭਵਨ ਵਿਖੇ ਇਕੱਠੇ ਹੋਏ ਹਨ। ਉੱਥੇ ਹੀ ਹੁਣ ਕੇਂਦਰ ਦੀ ਕਿਸਾਨਾਂ ਨਾਲ ਚੱਲ ਰਹੀ ਗੱਲਬਾਤ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। 3 ਵਜੇ ਤੋਂ ਕਿਸਾਨ ਜਥੇਬੰਦੀਆਂ ਦੇ ਆਗੂਆ ਅਤੇ ਨਰਿੰਦਰ ਸਿੰਘ ਤੋਮਰ ਅਤੇ ਪਿਊਸ਼ ਗੋਇਲ ਨਾਲ ਪੰਜਾਬ ਭਵਨ ਵਿੱਚ ਗੱਲਬਾਤ ਕੀਤੀ ਜਾ ਰਹੀ ਹੈ।

ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਸਰਕਾਰ ਅਜੇ ਇਸ ਮਾਮਲੇ ਨੂੰ ਲਟਕਾਉਣ ਵਾਲੇ ਰਾਹ ਪਈ ਦਿਖਾਈ ਦੇ ਰਹੀ ਹੈ। ਸਰਕਾਰ ਵੱਲੋਂ ਕਿਸਾਨਾਂ ਨੂੰ ਪੇਸ਼ਕਸ਼ ਕੀਤੀ ਜਾ ਰਹੀ ਹੈ ਕਿ ਉਹ ਇਨ੍ਹਾਂ ਸਾਰੇ ਮੁੱਦਿਆਂ ਉਪਰ ਇਕ ਕਮੇਟੀ ਬਣਾਈ ਜਾਵੇਗੀ । ਉੱਨੇ ਸਮੇਂ ਤੱਕ ਕਿਸਾਨ ਆਪਣਾ ਅੰਦੋਲਨ ਵਾਪਸ ਲੈ ਲੈਣ। ਇਸ ਤੋਂ ਇਹ ਸਾਬਤ ਹੋ ਗਿਆ ਹੈ ਕਿ ਸਰਕਾਰ ਇਸ ਮਸਲੇ ਨੂੰ ਠੰਡਾ ਕਰਨ ਵਾਲੀ ਰਣਨੀਤੀ ਅਪਣਾ ਰਹੀ ਹੈ। ਅੱਜ ਦੀ ਬੈਠਕ ਵਿਚ ਸਰਕਾਰ ਨੇ ਐਮ ਐਸ ਪੀ ਅਤੇ ਐਕਟ ਬਾਰੇ ਕਿਸਾਨਾਂ ਨੂੰ ਇੱਕ ਪ੍ਰੈਜੈਟੇਸ਼ਨ ਦਿੱਤੀ ਹੈ।

ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਹੀ ਕਿਸੇ ਮੁੱਦੇ ਉਪਰ ਪਹੁੰਚੇਗੀ। ਸਰਕਾਰ ਨੇ ਕਿਸਾਨ ਨੇਤਾਵਾਂ ਨੂੰ ਕਿਹਾ ਹੈ, ਕੇ ਉਹ ਕਿਸਾਨ ਸੰਗਠਨ ਦੇ ਚਾਰ ਤੋਂ ਪੰਜ ਲੋਕਾਂ ਦੇ ਨਾਮ ਇਸ ਮੁੱਦੇ ਉੱਤੇ ਚਰਚਾ ਲਈ ਦੇਣ। ਇਸ ਤੋਂ ਬਾਅਦ ਗਠਿਤ ਕੀਤੀ ਗਈ ਕਮੇਟੀ ਵਿੱਚ ਖੇਤੀ ਮਾਹਿਰ ਅਤੇ ਸਰਕਾਰ ਦੇ ਪ੍ਰਤੀਨਿਧ ਸ਼ਾਮਲ ਹੋਣਗੇ।ਸਰਕਾਰ ਨੇ ਵਿਸ਼ਵਾਸ ਜਤਾਇਆ ਹੈ ਕਿ ਉਹ ਅੰਦੋਲਨਕਾਰੀ ਕਿਸਾਨਾਂ ਵੱਲੋਂ ਉਠਾਏ ਮੁੱਦਿਆਂ ਤੇ ਵਿਚਾਰ ਵਟਾਂਦਰੇ ਤੋਂ ਬਾਅਦ ਕਿਸੇ ਹੱਲ ਤੇ ਪਹੁੰਚੇਗੀ।

error: Content is protected !!