Home / ਤਾਜਾ ਜਾਣਕਾਰੀ / ਹੁਣੇ ਹੁਣੇ ਦਿੱਲੀ ਕਿਸਾਨ ਧਰਨੇ ਤੋਂ ਫੜਿਆ ਗਿਆ ਇਹ ਬੰਦਾ ਧਰਨਾ ਖਰਾਬ ਕਰਨ ਬਾਰੇ ਕਰਤੇ ਇਹ ਗੁਪਤ ਖੁਲਾਸੇ (ਵੀਡੀਓ )

ਹੁਣੇ ਹੁਣੇ ਦਿੱਲੀ ਕਿਸਾਨ ਧਰਨੇ ਤੋਂ ਫੜਿਆ ਗਿਆ ਇਹ ਬੰਦਾ ਧਰਨਾ ਖਰਾਬ ਕਰਨ ਬਾਰੇ ਕਰਤੇ ਇਹ ਗੁਪਤ ਖੁਲਾਸੇ (ਵੀਡੀਓ )

ਹੁਣੇ ਆਈ ਤਾਜਾ ਵੱਡੀ ਖਬਰ

ਕਿਸਾਨਾਂ ਵਲੋਂ ਪਿੱਛਲੇ ਕਈ ਮਹੀਨਿਆਂ ਤੋਂ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਨਵੇਂ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬ ਵਿਚ ਕਾਫੀ ਲੰਮਾ ਸਮਾਂ ਵਿਰੋਧ ਕਰਨ ਤੋਂ ਬਾਅਦ ਹੁਣ ਕਿਸਾਨਾਂ ਦੇ ਦੁਆਰਾ ਦਿੱਲੀ ਦੇ ਬਾਡਰਾਂ ਤੇ ਧਰਨੇ ਲਗਾ ਦਿੱਤੇ ਗਏ ਹਨ ਜਿਹਨਾਂ ਵਿਚ ਹਜਾਰਾਂ ਦੀ ਗਿਣਤੀ ਦੇ ਵਿਚ ਕਿਸਾਨ ਪੰਜਾਬ ਹਰਿਆਣਾ ਅਤੇ ਹੋਰਾਂ ਰਾਜਾਂ ਤੋਂ ਮੌਜੂਦ ਹਨ ਅਤੇ ਲਗਾਤਾਰ ਕੇਂਦਰ ਸਰਕਾਰ ਦੁਆਰਾ ਲਿਆਂਦੇ ਇਹਨਾਂ ਨਵੇਂ ਖੇਤੀ ਕਨੂੰਨ ਦਾ ਵਿਰੋਧ ਕਰ ਰਹੇ ਹਨ।

ਕਿਸਾਨਾਂ ਦੇ ਦੁਆਰਾ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਜਾ ਰਹੀ ਹੈ ਕੇ ਉਹ ਇਹਨਾਂ ਕਨੂੰਨ ਨੂੰ ਜਲਦੀ ਤੋਂ ਜਲਦੀ ਰੱਦ ਕਰਨ। ਪਰ ਸਰਕਾਰ ਇਹਨਾਂ ਕਨੂੰਨਾਂ ਨੂੰ ਰੱਦ ਕਰਨ ਲਈ ਸਹਿਮਤ ਨਹੀ ਹੋ ਪਾ ਰਹੀ। ਹੁਣ ਇੱਕ ਵੱਡੀ ਖਬਰ ਪੰਜਾਬ ਨਿਊਜ ਚੈਨਲ ਦੇ ਰਾਹੀ ਆ ਰਹੀ ਹੈ ਕੇ ਸਿੰਘੁ ਬਾਡਰ ਤੇ ਇਕ ਵਿਅਕਤੀ ਕਿਸਾਨਾਂ ਦੁਆਰਾ ਫੜਿਆ ਗਿਆ ਹੈ। ਇਸ ਫੜੇ ਗਏ ਵਿਅਕਤੀ ਦਾ ਨਾਮ ਵਿਕਾਸ ਪ੍ਰਸਾਦ ਮੰਡਲ ਹੈ ਅਤੇ ਇਹ ਦਿੱਲੀ ਵਿਚ ਆਇਆ ਹੋਇਆ ਸੀ ਜੋ ਕੇ ਰਾਂਚੀ ਦਾ ਰਹਿਣ ਵਾਲਾ ਹੈ।

ਇਸ ਵਿਅਕਤੀ ਨੇ ਬਹੁਤ ਵੱਡੇ ਵੱਡੇ ਖੁਲਾਸੇ ਕੀਤੀ ਹਨ। ਇਸ ਵਿਅਕਤੀ ਨੇ ਦੱਸਿਆ ਹੈ ਕੇ ਉਸ ਨੂੰ ਪੈਸਿਆਂ ਦਾ ਲਾਲਚ ਦੇ ਕੇ ਇਥੇ ਭੇਜਿਆ ਗਿਆ ਹੈ। ਇਸ ਵਿਅਕਤੀ ਕੋਲੋਂ ਕਈ ਤਰਾਂ ਦੇ ਬੈਨਰ ਵੀ ਫੜੇ ਗਏ ਹਨ। ਜਿਹਨਾਂ ਤੇ ਵੱਖ ਵੱਖ ਤਰਾਂ ਦੇ ਨਾਅਰੇ ਲਿਖੇ ਹੋਏ ਹਨ। ਇਸ ਵਿਅਕਤੀ ਨੇ ਖੁਦ ਦੱਸਿਆ ਹੈ ਕੇ ਲੋਕਾਂ ਨੂੰ ਕਿਸ ਤਰਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਜਿਹੇ ਧਰਨਿਆਂ ਨੂੰ ਖਰਾਬ ਕਰਨ ਲਈ। ਵਿਕਾਸ ਪ੍ਰਸਾਦ ਮੰਡਲ ਜੋ ਕੇ ਦਿੱਲ੍ਹੀ ਦੇ ਵਿਚ ਪੇਪਰ ਦੇਣ ਲਈ ਆਇਆ ਸੀ ਉਸ ਨੂੰ ਕਿਵੇਂ ਇਥੇ ਭੇਜਿਆ ਗਿਆ ਹੈ ਇਸ ਵਿਅਕਤੀ ਦੇ ਦੁਆਰਾ ਜੋ ਜੋ ਵੀ ਖੁਲਾਸੇ ਕੀਤੇ ਗਏ ਹਨ ਜੋ ਕੇ ਤੁਸੀ ਥਲੇ ਦਿੱਤੀ ਗਈ ਵੀਡੀਓ ਵਿਚ ਦੇਖ ਸਕਦੇ ਹੋ। ਲੋਕਾਂ ਦੁਆਰਾ ਇਸ ਵੀਡੀਓ ਨੂੰ ਬਹੁਤ ਜਿਆਦਾ ਸ਼ੇਅਰ ਕੀਤਾ ਜਾ ਰਿਹਾ।

error: Content is protected !!