Home / ਤਾਜਾ ਜਾਣਕਾਰੀ / ਹੁਣੇ ਹੁਣੇ ਪੰਜਾਬ ਚ ਕਰਫਿਊ ਦੇ ਬਾਰੇ ਚ ਕੈਪਟਨ ਨੇ ਕਰਤਾ ਇਹ ਵੱਡਾ ਐਲਾਨ

ਹੁਣੇ ਹੁਣੇ ਪੰਜਾਬ ਚ ਕਰਫਿਊ ਦੇ ਬਾਰੇ ਚ ਕੈਪਟਨ ਨੇ ਕਰਤਾ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਦੇ ਸ਼ੁਰੂ ਹੋਣ ਤੋਂ ਬਾਅਦ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵੱਲੋਂ ਇਸ ਤੋਂ ਬਚਾਅ ਕਰਨ ਵਾਸਤੇ ਲੋੜੀਂਦੇ ਕਦਮ ਚੁੱਕੇ ਗਏ ਹਨ। ਹੁਣ ਇਸ ਲਾਗ ਦੀ ਬਿਮਾਰੀ ਨੇ ਬ੍ਰਿਟੇਨ ਦੇਸ਼ ਦੇ ਵਿਚ ਆਪਣਾ ਵੱਡਾ ਹਮਲਾ ਕੀਤਾ ਹੈ। ਜਿਸ ਕਾਰਨ ਹਜ਼ਾਰਾਂ ਦੀ ਗਿਣਤੀ ਵਿਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਦੇਸ਼ ਦੇ ਅੰਦਰ ਵੀ ਦੂਸਰੀ ਸਟੇਜ ਦੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਪਰ ਦੇਸ਼ ਦੇ ਕੁਝ ਸੂਬਿਆਂ ਦੇ ਵਿੱਚ ਕੋਰੋਨਾ ਵਾਇਰਸ ਦੀ ਰਫਤਾਰ ਘੱਟਣ ਦੀਆਂ ਖ਼ਬਰਾਂ ਆ ਰਹੀਆਂ ਹਨ।

ਤਾਜ਼ਾ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਕੋਰੋਨਾ ਵਾਇਰਸ ਦੀ ਘੱਟਦੀ ਹੋਈ ਰਫਤਾਰ ਨੂੰ ਦੇਖਦੇ ਹੋਏ ਕੁੱਝ ਨਵੇਂ ਐਲਾਨ ਕੀਤੇ ਹਨ ਜੋ ਕਿ 1 ਜਨਵਰੀ 2021 ਤੋਂ ਸ਼ੁਰੂ ਕਰ ਦਿੱਤੇ ਜਾਣਗੇ। ਇਸ ਐਲਾਨ ਤਹਿਤ ਪੰਜਾਬ ਅੰਦਰ ਲਗਾਈਆਂ ਗਈਆਂ ਪਾਬੰਦੀਆਂ ਵਿੱਚ ਸਰਕਾਰ ਹੁਣ ਰਾਹਤ ਦੇਣ ਜਾ ਰਹੀ ਹੈ। ਸੂਬਾ ਸਰਕਾਰ ਵੱਲੋਂ ਇਸ ਐਲਾਨ ਤਹਿਤ ਪੰਜਾਬ ਅੰਦਰ ਰਾਤ ਦੇ ਕਰਫਿਊ ਨੂੰ 1 ਜਨਵਰੀ 2021 ਤੋਂ ਖਤਮ ਕਰ ਦਿੱਤਾ ਗਿਆ ਹੈ। ਜਦ ਕਿ 31 ਦਸੰਬਰ 2020 ਦੀ ਰਾਤ ਤੱਕ ਇਹ ਕਰਫਿਊ ਇਸੇ ਤਰ੍ਹਾਂ ਜਾਰੀ ਰਹੇਗਾ।

ਇਸ ਪਾਬੰਦੀ ਦੇ ਤਹਿਤ ਸੂਬੇ ਅੰਦਰ ਰਾਤ ਨੂੰ ਹੋਟਲ, ਮੈਰਿਜ ਪੈਲਸ ਅਤੇ ਰੈਸਟੋਰੈਂਟ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਸਨ ਜਿਨ੍ਹਾਂ ਨੂੰ ਹੁਣ ਇਸ ਨਵੇਂ ਐਲਾਨ ਦੇ ਤਹਿਤ ਵਾਪਸ ਲੈ ਲਿਆ ਗਿਆ ਹੈ। ਇਸ ਤੋਂ ਇਲਾਵਾ ਪਹਿਲਾਂ ਵਿਆਹ ਸ਼ਾਦੀ ਅਤੇ ਹੋਰ ਸਮਾਗਮਾਂ ਦੇ ਲਈ ਹਾਲ ਅੰਦਰ 100 ਬੰਦਿਆਂ ਦਾ ਇਕੱਠ ਕਰਨ ਦੀ ਇਜਾਜ਼ਤ ਸੀ ਜਦ ਕਿ 250 ਲੋਕਾਂ ਦਾ ਇਕੱਠ ਬਾਹਰ ਖੁੱਲ੍ਹੇ ਥਾਂ ਵਿੱਚ ਕੀਤੇ ਜਾਣ ਵਾਲੇ ਸਮਾਗਮ ਵਿਚ ਕੀਤਾ ਜਾਂਦਾ ਸੀ। ਪਰ ਹੁਣ ਅੰਦਰ

ਹੋਣ ਵਾਲੇ ਪ੍ਰੋਗਰਾਮਾਂ ਵਿੱਚ 200 ਅਤੇ ਬਾਹਰ ਹੋਣ ਵਾਲੇ ਪ੍ਰੋਗਰਾਮਾਂ ਵਿਚ 500 ਲੋਕਾਂ ਨੂੰ ਸ਼ਰੀਕ ਕੀਤਾ ਜਾ ਸਕਦਾ ਹੈ। ਹਾਲਾਂਕਿ ਸਰਕਾਰ ਨੇ ਸੂਬੇ ਦੇ ਸਾਰੇ ਜ਼ਿਲਿਆਂ ਵਿੱਚ ਇਸ ਵਿਵਸਥਾ ਨੂੰ ਪੂਰਨ ਤਰੀਕੇ ਨਾਲ ਲਾਗੂ ਕਰਵਾਉਣ ਦੇ ਲਈ ਪ੍ਰਸ਼ਾਸਨ ਨੂੰ ਉਚਿਤ ਇੰਤਜ਼ਾਮ ਕਰਨ ਲਈ ਆਖਿਆ ਹੈ। ਪਾਬੰਦੀਆਂ ਦੌਰਾਨ ਮਿਲੀ ਇਸ ਖੁੱਲ੍ਹ ਤੋਂ ਬਾਅਦ ਵੀ ਸਰਕਾਰ ਨੇ ਸਮਾਜਿਕ ਦੂਰੀਆਂ ਨੂੰ ਬਣਾਏ ਰੱਖਣ ਦੇ ਲਈ ਵੀ ਆਖਿਆ ਹੈ।

error: Content is protected !!