Home / ਤਾਜਾ ਜਾਣਕਾਰੀ / ਹੁਣੇ ਹੁਣੇ ਪੰਜਾਬ ਪੁਲਸ ਲਈ ਜਾਰੀ ਹੋਇਆ ਇਹ ਹੁਕਮ – ਆਈ ਤਾਜਾ ਵੱਡੀ ਖਬਰ

ਹੁਣੇ ਹੁਣੇ ਪੰਜਾਬ ਪੁਲਸ ਲਈ ਜਾਰੀ ਹੋਇਆ ਇਹ ਹੁਕਮ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਸਰਕਾਰ ਵੱਲੋਂ ਦੇਸ਼ ਦੀ ਸੁਰੱਖਿਆ ਕਰਨ ਵਾਲੇ ਨੌਜਵਾਨਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ। ਜੋ ਦਿਨ ਰਾਤ ਡਿਊਟੀ ਕਰਕੇ ਦੇਸ਼ ਦੀ ਸੇਵਾ ਕਰਦੇ ਹਨ। ਇਨ੍ਹਾਂ ਨੌਜਵਾਨਾਂ ਵੱਲੋਂ ਦੇਸ਼ ਦੀ ਸੁਰੱਖਿਆ ਲਈ ਕਈ ਪੁਖਤਾ ਇੰਤਜਾਮ ਕੀਤੇ ਜਾ ਰਹੇ ਹਨ। ਤਾਂ ਜੋ ਕਿਸੇ ਸ਼ਰਾਰਤੀ ਅਨਸਰ ਵੱਲੋਂ ਕਿਸੇ ਅਣਹੋਣੀ ਘਟਨਾ ਨੂੰ ਅੰਜਾਮ ਨਾ ਦਿੱਤਾ ਜਾ ਸਕੇ। ਅਜਿਹੀਆਂ ਘਟਨਾ ਨੂੰ ਹੋਣ ਤੋਂ ਬਚਾਉਣ ਲਈ ਵਧੇਰੇ ਚੌਕਸੀ ਇਨ੍ਹਾਂ ਨੌਜਵਾਨਾਂ ਵੱਲੋਂ ਵਰਤੀ ਜਾਂਦੀ ਹੈ।

ਪੰਜਾਬ ਪੁਲਿਸ ਦੇ ਇਨ੍ਹਾਂ ਨੌਜਵਾਨਾਂ ਵੱਲੋਂ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਦੇ ਨਾਲ ਹੀ ਪੰਜਾਬ ਵਿੱਚ ਅਮਨ ਅਤੇ ਸ਼ਾਂਤੀ ਨੂੰ ਬਣਾ ਕੇ ਰੱਖਿਆ ਜਾਂਦਾ ਹੈ। ਕਰੋਨਾ ਦੇ ਦੌਰ ਵਿੱਚ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਅੱਗੇ ਆ ਕੇ ਇਨ੍ਹਾਂ ਕਰੋਨਾ ਜੋਧਿਆਂ ਵੱਲੋਂ ਲੋਕਾਂ ਦਾ ਬਚਾਅ ਕੀਤਾ ਗਿਆ। ਉਸ ਦੌਰ ਦੇ ਵਿਚ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਜਾ ਕੇ ਸਹੂਲਤਾਂ ਵੀ ਮੁਹਈਆ ਕਰਵਾਈਆਂ ਗਈਆਂ।

ਉਥੇ ਹੀ ਸਰਕਾਰ ਵੱਲੋਂ ਵੀ ਪੁਲਿਸ ਦੇ ਨੌਜਵਾਨਾ ਨੂੰ ਸਮੇਂ ਸਮੇਂ ਤੇ ਸਹੂਲਤਾਂ ਦੇ ਨਾਲ-ਨਾਲ ਕਈ ਹਦਾਇਤਾਂ ਵੀ ਜਾਰੀ ਕੀਤੀਆਂ ਜਾਂਦੀਆਂ ਹਨ। ਹੁਣ ਪੰਜਾਬ ਪੁਲਸ ਲਈ ਜਾਰੀ ਹੋਇਆ ਇਹ ਹੁਕਮ, ਜਿਸ ਬਾਰੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਸੂਬੇ ਦੇ ਪੁਲਿਸ ਕਰਮਚਾਰੀਆਂ ਲਈ ਡੀ ਆਈ ਜੀ ਵਲੋ ਇੱਕ ਹੁਕਮ ਜਾਰੀ ਕੀਤਾ ਗਿਆ ਹੈ। ਅੱਜ ਚੰਡੀਗੜ੍ਹ ਵਿੱਚ ਪੁਲਿਸ ਮੁਖੀ ਦਿਨਕਰ ਗੁਪਤਾ ਦੇ ਦਫਤਰ ਵੱਲੋਂ ਪੰਜਾਬ ਸੁਬੇ ਵਿਚ ਸਾਰੇ ਪੁਲਿਸ ਮੁਲਾਜ਼ਮਾਂ ਲਈ ਗਰਮੀਆਂ ਦੀ ਵਰਦੀ ਬਾਰੇ ਐਲਾਨ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਗਰਮੀਆ ਦੀ ਵਰਦੀ 8 ਮਾਰਚ ਤੋਂ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਜਾਰੀ ਕੀਤੇ ਗਏ ਇਸ ਹੁਕਮ ਸਬੰਧੀ ਪੰਜਾਬ ਅੰਦਰ ਪੁਲਿਸ ਦੇ ਸਾਰੇ ਪੁਲਿਸ ਦਫਤਰਾਂ ਵਿਚ ਇਨ੍ਹਾਂ ਹੁਕਮਾਂ ਸਬੰਧੀ ਚਿੱਠੀ ਭੇਜੀ ਗਈ ਹੈ। ਭੇਜੀ ਗਈ ਇਸ ਚਿੱਠੀ ਵਿੱਚ ਡੀ ਆਈ ਜੀ ਦਿਨਕਰ ਗੁਪਤਾ ਵੱਲੋਂ ਲਾਗੂ ਕੀਤੇ ਗਏ ਇਹਨਾਂ ਹੁਕਮਾਂ ਦੀ ਤਾਮੀਲ ਕਰਨ ਵਾਸਤੇ ਕਿਹਾ ਗਿਆ ਹੈ। ਇਸ ਦੇ ਨਾਲ ਹੀ ਚਿੱਠੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਰਦੀਆਂ ਦੀ ਵਰਦੀ ਦੀ ਵਰਤੋਂ ਪੁਲਿਸ ਕਰਮਚਾਰੀ ਸ਼ਾਮ ਵੇਲੇ ਜਾਂ ਰਾਤ ਵੇਲੇ ਡਿਊਟੀ ਦੌਰਾਨ ਕਰ ਸਕਦੇ ਹਨ। ਇਹ ਛੋਟ ਸੂਬੇ ਅੰਦਰ ਪੁਲਿਸ ਮੁਲਾਜ਼ਮਾਂ ਨੂੰ 31 ਮਾਰਚ 2021 ਤੱਕ ਦਿੱਤੀ ਜਾਵੇਗੀ।

error: Content is protected !!