Home / ਤਾਜਾ ਜਾਣਕਾਰੀ / ਹੁਣੇ ਹੁਣੇ ਬਾਲੀਵੁੱਡ ਦੀ ਮਸ਼ਹੂਰ ਐਕਟਰੈਸ ਸ੍ਰੀ ਦੇਵੀ ਦੇ ਘਰੋਂ ਏਨੇ ਲੋਕ ਨਿੱਕਲੇ ਕਰੋਨਾ ਪੋਜ਼ੀਟਿਵ-ਦੇਖੋ ਪੂਰੀ ਖ਼ਬਰ

ਹੁਣੇ ਹੁਣੇ ਬਾਲੀਵੁੱਡ ਦੀ ਮਸ਼ਹੂਰ ਐਕਟਰੈਸ ਸ੍ਰੀ ਦੇਵੀ ਦੇ ਘਰੋਂ ਏਨੇ ਲੋਕ ਨਿੱਕਲੇ ਕਰੋਨਾ ਪੋਜ਼ੀਟਿਵ-ਦੇਖੋ ਪੂਰੀ ਖ਼ਬਰ

ਸ੍ਰੀ ਦੇਵੀ ਦੇ ਘਰੋਂ ਏਨੇ ਲੋਕ ਨਿੱਕਲੇ ਕਰੋਨਾ ਪੋਜ਼ੀਟਿਵ

ਫਿਲਮ ਨਿਰਮਾਤਾ ਬੋਨੀ ਕਪੂਰ ਦੇ ਲੋਖੰਡਵਾਲਾ ਸਥਿਤ ਗ੍ਰੀਨ ਅਕਰਸ ਵਾਲੇ ਘਰ ‘ਚ ਕੰਮ ਕਰਨ ਵਾਲੇ ਵਿਅਕਤੀ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਸੀ। ਇਸ ਤੋਂ ਬਾਅਦ ਬੋਨੀ ਕਪੂਰ, ਉਨ੍ਹਾਂ ਦੀਆਂ ਦੋਵੇਂ ਧੀਆਂ ਜਾਨਹਵੀ ਕਪੂਰ ਤੇ ਖੁਸ਼ੀ ਕਪੂਰ ਸਮੇਤ ਘਰ ‘ਚ ਰਹਿਣ ਵਾਲੇ ਦੂਜੇ ਲੋਕਾਂ ਦਾ ਵੀ ਕੋਰੋਨਾ ਟੈਸਟ ਹੋਇਆ, ਜਿਨ੍ਹਾਂ ‘ਚੋਂ ਦੋ ਹੋਰ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਜਦੋਂ ਕਿ ਘਰ ਦੇ ਬਾਕੀ ਸਾਰੇ ਮੈਂਬਰ ਸੁਰੱਖਿਅਤ ਹਨ।

ਜਾਣਕਾਰੀ ਮੁਤਾਬਕ, ਬੋਨੀ ਕਪੂਰ ਦੇ ਘਰ ‘ਚ ਕੰਮ ਕਰਨ ਵਾਲੇ 23 ਸਾਲ ਦੇ ਚਰਣ ਸਾਹੂ ਨਾਂ ਦੇ ਸਖਸ਼ ਦੀ ਸਿਹਤ ਸ਼ਨੀਵਾਰ ਤੋਂ ਖ ਰਾ ਬ ਸੀ। ਟੈਸਟ ਕਰਾਉਣ ‘ਤੇ ਉਸ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ। ਇਸ ਤੋਂ ਬਾਅਦ ਉਸ ਨੂੰ ਆਈਸੋਲੇਸ਼ਨ ‘ਚ ਰੱਖਿਆ ਗਿਆ। ਇਸ ਬਾਰੇ ਤੁਰੰਤ ਸੁਸਾਇਟੀ ਨੂੰ ਸੂਚਨਾ ਦਿੱਤੀ ਗਈ, ਜਿਨ੍ਹਾਂ ਨੇ ਇਸ ਦੀ ਜਾਣਕਾਰੀ ਸਥਾਨਕ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਨੂੰ ਦਿੱਤੀ।

ਚਰਣ ਸਾਹੂ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਬੋਨੀ ਕਪੂਰ ਦੇ ਘਰ ਦੇ ਸਾਰੇ ਮੈਂਬਰਾਂ ਨੇ ਖੁਦ ਨੂੰ ਕੁਆਰੰਟੀਨ ਕਰ ਲਿਆ ਸੀ, ਜਿਸ ਤੋਂ ਬਾਅਦ ਸਾਰਿਆਂ ਦਾ ਟੈਸਟ ਕਰਵਾਇਆ ਗਿਆ। ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗਾ ਕਿ ਘਰ ਦੇ ਦੋ ਹੋਰ ਨੌਕਰਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।ਇਸ ਬਾਰੇ ਗੱਲ ਕਰਨ ‘ਤੇ ਬੋਨੀ ਕਪੂਰ ਨੇ ਦੱਸਿਆ ਸੀ ਕਿ ਉਹ ਆਪਣੇ ਬੱਚਿਆਂ ਅਤੇ ਦੂਜੇ ਸਟਾਫ ਨਾਲ ਘਰ ‘ਚ ਸੁਰੱਖਿਅਤ ਹੈ।

ਜਦੋਂ ਤੋਂ ਲਾਕਡਾਊਨ ਸ਼ੁਰੂ ਹੋਇਆ, ਅਸੀਂ ਕਿਤੇ ਵੀ ਬਾਹਰ ਨਹੀਂ ਨਿਕਲੇ। ਬੋਨੀ ਨੇ ਅੱਗੇ ਕਿਹਾ, ਸਾਨੂੰ ਉਮੀਦ ਹੈ ਕਿ ਸਟਾਫ ਦੇ ਇਹ ਲੋਕ ਜਲਦ ਹੀ ਠੀਕ ਹੋ ਜਾਣਗੇ। ਜਾਨਹਵੀ ਕਪੂਰ ਤੇ ਖੁਸ਼ੀ ਕਪੂਰ ਨੂੰ ਲੈ ਕੇ ਬੋਨੀ ਕਪੂਰ ਨੇ ਕਿਹਾ, ਬੱਚੇ ਮੇਰੇ ਨਾਲ ਹੀ ਹਨ ਅਤੇ ਉਹ ਸਾਰੇ ਠੀਕ ਹਨ। ਮੇਰੇ ਸਟਾਫ ਦੇ ਬਾਕੀ ਮੈਂਬਰ ਵੀ ਸਿਹਤਮੰਦ ਹਨ। ਤੁਰੰਤ ਕਾਰਵਾਈ ਕਰਨ ਲਈ ਮੈਂ ਮਹਾਰਾਸ਼ਟਰ ਸਰਕਾਰ ਤੇ ਬੀ. ਐੱਮ. ਸੀ. ਦੇ ਸ਼ੁਕਰਗੁਜ਼ਾਰ ਹਾਂ।”

ਸਾਡੇ ਪੇਜ ਤੇ ਆਉਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ |ਜੇਕਰ ਦੋਸਤੋ ਤੁਸੀਂ ਦੇਸ਼ ਦੁਨੀਆਂ ਦੀਆਂ ਵਾਇਰਲ ਤਾਜ਼ਾ ਖਬਰਾਂ ਤੇ ਖੇਤੀ ਨਾਲ ਸੰਬੰਧਿਤ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਲਾਇਕ ਕਰੋ ਤੇ ਨਾਲ ਹੀ ਪੇਜ ਨੂੰ ਫੋਲੋ ਵੀ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |

error: Content is protected !!