Home / ਤਾਜਾ ਜਾਣਕਾਰੀ / ਹੁਣੇ ਹੁਣੇ ਬੋਲੀਵੁਡ ਦੀ ਮਸ਼ਹੂਰ ਹੀਰੋਇਨ ਦੀ ਹੋਈ ਮੌਤ ਛਾਇਆ ਸੋਗ

ਹੁਣੇ ਹੁਣੇ ਬੋਲੀਵੁਡ ਦੀ ਮਸ਼ਹੂਰ ਹੀਰੋਇਨ ਦੀ ਹੋਈ ਮੌਤ ਛਾਇਆ ਸੋਗ

ਮਸ਼ਹੂਰ ਹੀਰੋਇਨ ਦੀ ਹੋਈ ਮੌਤ

ਬੋਲੀਵੁਡ ਵਿਚ ਮਾ ੜਾ ਸਮਾਂ ਚਲ ਰਿਹਾ ਹੈ ਕੁਝ ਕ ਦਿਨਾਂ ਵਿਚ ਹੀ ਬਹੁਤ ਸਾਰੀਆਂ ਫ਼ਿਲਮੀ ਹਸਤੀਆਂ ਦੀ ਮੌਤ ਹੋ ਚੁਕੀ ਹੈ। ਕੈਂਸਰ ਦਾ ਕਰਕੇ ਬੋਲੀਵੁਡ ਦੇ ਦੋ ਸੁਪਰ ਸਟਾਰ ਰਿਸ਼ੀ ਕਪੂਰ ਅਤੇ ਇਰਫਾਨ ਖਾਨ ਦੀ ਮੌਤ ਹੋ ਗਈ ਸੀ ਹੁਣ ਇਸੇ ਕੈਂਸਰ ਨੇ ਇਕ ਹੋਰ ਫ਼ਿਲਮੀ ਹਸਤੀ ਨੂੰ ਸਦਾਂ ਦੀ ਨੀਂਦ ਸਵਾ ਦਿੱਤਾ ਹੈ। ਇਸ ਖਬਰ ਦੇ ਆਉਣ ਨਾਲ ਫ਼ਿਲਮੀ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਦਿਵਿਆ ਚੌਕਸੇ (Divya Chouksey) ਨਹੀਂ ਰਹੀ। ਅੱਜ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਹ ਕੈਂਸਰ ਤੋਂ ਪੀੜਤ ਸੀ ਅਤੇ ਲੰਮੇ ਸਮੇਂ ਤੋਂ ਉਨ੍ਹਾਂ ਦੀ ਥੈਰੇਪੀ ਚੱਲ ਰਹੀ ਸੀ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੀ ਰਹਿਣ ਵਾਲੀ ਦਿਵਿਆ ਆਈਐੱਮਸੀ ਮਿਸ ਇੰਡੀਆ ਯੂਨੀਵਰਸ ਦੀ ਉਮੀਦਵਾਰ ਰਹਿ ਚੁੱਕੀ ਸੀ। ਉਨ੍ਹਾਂ ਕਈ ਫਿਲਮਾਂ ‘ਚ ਕੰਮ ਕੀਤਾ। ਫਿਲਮੀ ਕਰੀਅਰ ਦੀ ਸ਼ੁਰੂਆਤ ਉਨ੍ਹਾਂ ਫਿਲਮ ‘ਹੈ ਆਪਣਾ ਦਿਲ ਅਵਾਰਾ’ ਤੋਂ ਕੀਤੀ ਸੀ।

ਉਨ੍ਹਾਂ ਇਸ ‘ਚ ‘ਸਾਨਿਆ ਦਲਵਾਨੀ’ ਦਾ ਕਿਰਦਾਰ ਨਿਭਾਇਆ ਸੀ। ਦਿਵਿਆ ਦੀ ਭੈਣ ਸੌਮਿਆ ਨੇ ਫੇਸਬੁੱਕ ‘ਤੇ ਪੋਸਟ ਕਰ ਕੇ ਇਸ ਖ਼ਬਰ ਦੀ ਸੂਚਨਾ ਦਿੱਤੀ। ਉਨ੍ਹਾਂ ਲਿਖਿਆ ਕਿ ਮੇਰੀ ਭੈਣ ਦਿਵਿਆ ਚੌਕਸੀ ਦਾ ਕੈਂਸਰ ਕਾਰਨ ਬਹੁਤ ਛੋਟੀ ਉਮਰ ‘ਚ ਮੌਤ ਹੋ ਗਈ ਹੈ। ਲੰਡਨ ਤੋਂ ਐਕਟਿੰਗ ਦਾ ਕੋਰਸ ਕੀਤਾ ਸੀ,

ਉਹ ਇਕ ਬਹੁਤ ਚੰਗੀ ਮਾਡਲ ਵੀ ਸੀ, ਉਨ੍ਹਾਂ ਕਈ ਫਿਲਮਾਂ ‘ਚ ਕੰਮ ਕੀਤਾ ਤੇ ਸੀਰੀਅਲ ‘ਚ ਵੀ ਕੰਮ ਕੀਤਾ, ਗਾਇਕੀ ‘ਚ ਵੀ ਉਨ੍ਹਾਂ ਨਾਂ ਕਮਾਇਆ। ਤੇ ਅੱਜ ਉਹ ਸਾਨੂੰ ਇਸ ਤਰ੍ਹਾਂ ਛੱਡ ਕੇ ਚੱਲੀ ਗਈ। ਈਸ਼ਵਰ ਉਨ੍ਹਾਂ ਨੂੰ ਸ਼ਾਂਤ ਦੇਵੇ। ਦਿਵਿਆ ਦੀ ਦੋਸਤ ਨਿਹਾਰਿਕਾ ਰਾਏਜਾਦਾ ਨੇ ਵੀ ਆਪਣੇ ਫੇਸਬੁੱਕ ਅਕਾਊਂਟ ‘ਤੇ ਇਕ ਪੋਸਟ ਲਿਖ ਕੇ ਦਿਵਿਆ ਦੀ ਮੌਤ ਦੀ ਪੁਸ਼ਟੀ ਕੀਤੀ।

error: Content is protected !!