Home / ਤਾਜਾ ਜਾਣਕਾਰੀ / ਹੁਣੇ ਹੁਣੇ ਸਟੇਜ ਤੇ ਸੰਬੋਧਨ ਕਰਦੇ ਮਸ਼ਹੂਰ ਅਕਾਲੀ ਲੀਡਰ ਦੀ ਰੁਕੀ ਧੜਕਣ ਹੋਈ ਮੌਤ , ਛਾਇਆ ਸੋਗ

ਹੁਣੇ ਹੁਣੇ ਸਟੇਜ ਤੇ ਸੰਬੋਧਨ ਕਰਦੇ ਮਸ਼ਹੂਰ ਅਕਾਲੀ ਲੀਡਰ ਦੀ ਰੁਕੀ ਧੜਕਣ ਹੋਈ ਮੌਤ , ਛਾਇਆ ਸੋਗ

ਹੁਣੇ ਆਈ ਤਾਜਾ ਵੱਡੀ ਖਬਰ

ਦੇਸ਼ ਦੀ ਰਾਜਨੀਤੀ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਰਹੀ ਹੈ। ਇਸ ਰਾਜਨੀਤੀ ਵਿੱਚ ਸ਼ਾਮਲ ਵੱਡੇ ਵੱਡੇ ਲੀਡਰ ਆਪਣੇ ਕੀਤੇ ਕੰਮਾਂ ਕਾਜਾਂ ਕਰਕੇ ਲੋਕਾਂ ਦੇ ਚਹੇਤੇ ਬਣ ਜਾਂਦੇ ਹਨ। ਆਪਣੇ ਅਹੁਦੇ ‘ਤੇ ਰਹਿੰਦਿਆਂ ਉਹ ਅਨੇਕਾਂ ਤਰ੍ਹਾਂ ਦੇ ਕਾਰਜ ਲੋਕ ਭਲਾਈ ਦੇ ਹਿੱਤਾਂ ਵਾਸਤੇ ਕਰਦੇ ਹਨ। ਪਰ ਇਸ ਸਮੇਂ ਰਾਜਨੀਤਿਕ ਜਗਤ ਤੋਂ ਜ਼ਿਆਦਾਤਰ ਦੁਖਦਾਈ ਖ਼ਬਰਾਂ ਹੀ ਆ ਰਹੀਆਂ ਨੇ। ਇਸੇ ਸਾਲ ਦੇ ਵਿਚ ਇਕ ਤੋਂ ਬਾਅਦ ਇਕ ਬਹੁਤ ਸਾਰੇ ਰਾਜਨੀਤਕ ਖੇਤਰ ਦੇ ਨਾਲ ਸਬੰਧ ਰੱਖਣ ਵਾਲੇ ਲੋਕਾਂ ਦਾ ਦਿਹਾਂਤ ਹੋ ਗਿਆ ਸੀ।

ਇਸ ਸਾਲ ਦੇ ਵਿੱਚ ਆਉਣ ਵਾਲੀਆਂ ਦੁਖਦਾਈ ਖਬਰਾਂ ਦਾ ਅੰਤ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸ ਤਰਾਂ ਦੀਆਂ ਦੁੱਖਦਾਈ ਖਬਰਾਂ ਨੇ ਸਾਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸਟੇਜ ਤੇ ਸੰਬੋਧਨ ਕਰ ਰਹੇ ਮਸ਼ਹੂਰ ਅਕਾਲੀ ਲੀਡਰ ਦੀ ਹੁਣ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਤੋਂ ਬਾਅਦ ਰਾਜਨੀਤਿਕ ਜਗਤ ਸ਼ੋਕ ਦੇ ਵਿੱਚ ਡੁੱਬ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਫਿਰ ਤੋਂ ਇੱਕ ਚਿੰਤਾਜਨਕ ਖ਼ਬਰ ਰਾਜਨੀਤਿਕ ਜਗਤ ਤੋਂ ਆ ਰਹੀ ਹੈ

ਜਿੱਥੇ ਬੇਟ ਇਲਾਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦੇਵ ਰਾਜ ਸ਼ਾਹਪੁਰ ਪੱਟੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੇਵ ਰਾਜ ਸ਼ਾਹਪੁਰ ਕੌਮੀ ਜਰਨਲ ਸਕੱਤਰ ਪਛੜੀਆਂ ਸ਼੍ਰੇਣੀਆਂ ਵਿੰਗ ਦੇ ਪ੍ਰਧਾਨ ਸਨ। ਅੱਜ ਜਦੋਂ ਡਾਕਟਰ ਦੇਵ ਰਾਜ ਸ਼ਾਹਪੁਰ ਪੱਟੀ ਪਿੰਡ ਸ਼ਾਹਪੁਰ ਪੱਟੀ ਵਿਖੇ ਇਕ ਭੋਗ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ, ਤਾਂ ਉਸ ਸਮੇਂ ਅਚਾਨਕ ਉਨ੍ਹਾਂ ਨੂੰ ਹਾਰਟ ਅ-ਟੈ-ਕ ਆ ਜਾਣ ਕਾਰਨ, ਉਨ੍ਹਾਂ ਦਾ ਦਿਹਾਂਤ ਹੋ ਗਿਆ। ਡਾਕਟਰ ਦੇਵ ਰਾਜ ਸ਼ਾਹਪੁਰ ਪੱਟੀ 70 ਵਰ੍ਹਿਆਂ ਦੇ ਸਨ।

ਉਹ ਕਾਫੀ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਸਨ। ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣਦੇ ਸਾਰ ਹੀ ਰਾਜਨੀਤਿਕ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਵੱਖ ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਉਹਨਾਂ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਦੇ ਦਿਹਾਂਤ ਸਬੰਧੀ ਜਥੇਦਾਰ ਤਾਰਾ ਸਿੰਘ ਸੇਖੂਪੁਰ ਜ਼ਿਲਾ ਪ੍ਰਧਾਨ ਪੱਛੜੀਆਂ ਸ਼੍ਰੇਣੀਆਂ ਨੇ ਡਾਕਟਰ ਦੇਵ ਰਾਜ ਬਾਰੇ ਦੱਸਿਆ ਹੈ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ 2 ਦਸੰਬਰ ਨੂੰ ਦੁਪਹਿਰ ਇੱਕ ਵਜੇ ਕੀਤਾ ਜਾਵੇਗਾ। ਉਨ੍ਹਾਂ ਦੇ ਜਾਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

error: Content is protected !!