Home / ਤਾਜਾ ਜਾਣਕਾਰੀ / ਹੁਣੇ ਹੁਣੇ ਹੋਈ ਇਸ ਵੱਡੀ ਸਟਾਰ ਫ਼ਿਲਮੀ ਹਸਤੀ ਦੀ ਅਚਾਨਕ ਮੌਤ

ਹੁਣੇ ਹੁਣੇ ਹੋਈ ਇਸ ਵੱਡੀ ਸਟਾਰ ਫ਼ਿਲਮੀ ਹਸਤੀ ਦੀ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ

ਜਿਥੇ ਕੋਰੋਨਾ ਨੇ ਸਾਰਤੀ ਦੁਨੀਆਂ ਵਿਚ ਕਹਿਰ ਵਰਤਾਇਆ ਹੋਇਆ ਹੈ ਓਥੇ ਮਨੋਰੰਜਨ ਜਗਤ ਤੋਂ ਰੋਜਾਨਾ ਹੀ ਮਾੜੀਆਂ ਖਬਰਾਂ ਆ ਰਹੀਆਂ ਹਨ। ਹਰ ਰੋਜ ਹੀ ਕੋਈ ਨਾ ਕੋਈ ਬੁਰੀ ਖਬਰ ਸੁਣਨ ਨੂੰ ਮਿਲ ਰਹੀ ਹੈ। ਉਥੇ ਇਕ ਹੋਰ ਮਾੜੀ ਖਬਰ ਮਨੋਰੰਜਨ ਜਗਤ ਤੋਂ ਆ ਰਹੀ ਹੈ ਜਿਥੇ ਇਕ ਵੱਡੀ ਫ਼ਿਲਮੀ ਹਸਤੀ ਦੀ ਕੈਂਸਰ ਨਾਲ ਮੌਤ ਹੋ ਗਈ ਹੈ।

57 ਸਾਲਾਂ ਦੀ ਹਾਲੀਵੁੱਡ ਅਦਾਕਾਰਾ ਕੈਲੀ ਪ੍ਰੈਸਟਨ ਦਾ ਕੈਂਸਰ ਕਰਕੇ ਦਿਹਾਂਤ ਹੋ ਗਿਆ ਹੈ। ਕੈਲੀ ਪ੍ਰੈਸਟਨ ‘Mischief’, ‘Twins’ and ‘Jerry Maguire’ ਵਰਗੀਆਂ ਫ਼ਿਲਮਾਂ ‘ਚ ਨਜ਼ਰ ਆਈ ਸੀ। ਕੈਲੀ ਪ੍ਰੈਸਟਨ ਪਿਛਲੇ ਦੋ ਸਾਲਾਂ ਤੋਂ ਛਾਤੀ ਦੇ ਕੈਂਸਰ ਨਾਲ ਲੜਾਈ ਲੜ ਰਹੀ ਸੀ। ਦੋ ਸਾਲ ਕੈਂਸਰ ਨਾਲ ਲੜਨ ਤੋਂ ਬਾਅਦ ਅੱਜ ਉਸ ਦਾ ਦਿਹਾਂਤ ਹੋ ਗਿਆ ਹੈ। ਕੈਲੀ ਪ੍ਰੈਸਟਨ ਦੇ ਪਤੀ ਅਭਿਨੇਤਾ ਜੋਨ ਟਰਾਵੋਲਟਾ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸਾਂਝੀ ਕਰਕੇ ਕੈਲੀ ਦੇ ਦਿਹਾਂਤ ਬਾਰੇ ਦੱਸਿਆ ਹੈ।

ਟਰੈਵੋਲਟਾ ਨੇ ਲਿਖਿਆ, ‘ਮੈਂ ਬਹੁਤ ਭਾਰੀ ਦਿਲ ਨਾਲ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਸੁੰਦਰ ਪਤਨੀ ਕੈਲੀ ਛਾਤੀ ਦੇ ਕੈਂਸਰ ਨਾਲ ਆਪਣੀ ਦੋ ਸਾਲਾਂ ਦੀ ਲੜਾਈ ਹਾਰ ਗਈ ਹੈ।’ ਟਰੈਵੋਲਟਾ ਨੇ ਲਿਖਿਆ, ‘ਕੈਲੀ ਨੇ ਬਹੁਤ ਸਾਰੇ ਲੋਕਾਂ ਦੇ ਪਿਆਰ ਅਤੇ ਸਹਾਇਤਾ ਨਾਲ ਇੱਕ ਬਹਾਦਰੀ ਭਰੀ ਲੜਾਈ ਲੜੀ।’

ਦੱਸ ਦਈਏ ਕਿ ਕੈਲੀ ਪ੍ਰੈਸਟਨ ਦੀ ਆਖਰੀ ਫ਼ਿਲਮ ਜਾਨ ਟਰਾਵੋਲਟਾ ਨਾਲ ‘ਟਰਾਵੋਲਟਾ ਇਜ਼ ਗੋਟੀ’ ਸੀ। ਅਦਾਕਾਰਾ ਕੈਲੀ ਪ੍ਰੈਸਟਨ ਦੋ ਬੱਚਿਆਂ ਦੀ ਮਾਂ ਸੀ ਅਤੇ ਉਸ ਦੇ ਬੇਟੇ ਜੈੱਟ ਦੀ ਮੌਤ 2009 ‘ਚ ਹੀ ਹੋ ਗਈ ਸੀ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!