Home / ਤਾਜਾ ਜਾਣਕਾਰੀ / ਹੁਣ ਪੰਜਾਬ ਚ ਇਥੇ ਹੋਇਆ ਅੰਬਾਨੀ ਨੂੰ ਢਾਅ ਲਾਉਣ ਲਈ ਅਜਿਹਾ ਐਲਾਨ , ਮੁੰਬਈ ਤੱਕ ਹੋ ਗਈ ਚਰਚਾ

ਹੁਣ ਪੰਜਾਬ ਚ ਇਥੇ ਹੋਇਆ ਅੰਬਾਨੀ ਨੂੰ ਢਾਅ ਲਾਉਣ ਲਈ ਅਜਿਹਾ ਐਲਾਨ , ਮੁੰਬਈ ਤੱਕ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਪਿਛਲੇ ਤਿੰਨ ਮਹੀਨਿਆਂ ਤੋਂ ਖੇਤੀ ਕਾਨੂੰਨਾਂ ਦਾ ਵਿਰੋਧ ਭਾਰਤ ਦੇ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਕਾਰਪੋਰੇਟ ਘਰਾਣਿਆਂ ਦਾ ਅਤੇ ਭਾਜਪਾ ਦੇ ਨੇਤਾਵਾਂ ਦਾ ਵੀ ਘਿਰਾਓ ਕੀਤਾ ਜਾ ਰਿਹਾ ਹੈ। ਤਾਂ ਜ਼ੋ ਕਾਰਪੋਰੇਟ ਘਰਾਣਿਆਂ ਨੂੰ ਹੋ ਰਹੇ ਨੁ-ਕ-ਸਾ-ਨ ਦਾ ਸੇਕ ਕੇਂਦਰ ਸਰਕਾਰ ਤੱਕ ਪਹੁੰਚ ਸਕੇ। ਬੀਤੇ ਕੁਝ ਦਿਨਾਂ ਤੋਂ ਭਾਰਤ ਦੇ ਸਭ ਲੋਕਾਂ ਵੱਲੋਂ ਜੀਓ ਦੇ ਟਾਵਰਾਂ ਦੇ ਕੁਨੈਕਸ਼ਨ ਕੱ-ਟੇ ਜਾ ਰਹੇ ਹਨ। ਜਿਸ ਨਾਲ ਕੰਪਨੀ ਨੂੰ ਨੁ-ਕ-ਸਾ-ਨ ਝੱਲਣਾ ਪੈ ਰਿਹਾ ਹੈ। ਰਿਲਾਇੰਸ ਦੇ ਮਾਲਜ਼ ਅਤੇ ਪੈਟਰੋਲ ਪੰਪ ਪਹਿਲਾਂ ਹੀ ਬੰਦ ਕੀਤੇ ਹੋਏ ਹਨ।

ਜਿਸ ਦੇ ਚਲਦੇ ਹੋਏ ਰੋਸ ਵਜੋਂ ਰਿਲਾਇੰਸ ਦੇ ਪੈਟ੍ਰੋਲ ਪੰਪ , ਮਾਲਜ਼ ਅਤੇ ਜੀਓ ਦੇ ਟਾਵਰਾਂ ਦਾ ਵੀ ਭਾਰਤ ਵਿੱਚ ਵਿਰੋਧ ਹੋ ਰਿਹਾ ਹੈ। ਜਿਨ੍ਹਾਂ ਨੂੰ ਬੰਦ ਕਰਕੇ ਪ੍ਰਦਰਸ਼ਨ ਕਾਰੀਆਂ ਵੱਲੋਂ ਰੋਸ ਮੁਜ਼ਾਹਰੇ ਤੇ ਪ੍ਰਦਰਸ਼ਨ ਉਸ ਜਗ੍ਹਾ ਤੇ ਕੀਤੇ ਜਾ ਰਹੇ ਹਨ। ਹੁਣ ਪੰਜਾਬ ਵਿੱਚ ਮੁਕੇਸ਼ ਅੰਬਾਨੀ ਨੂੰ ਢਾਹ ਲਾਉਣ ਲਈ ਅਜਿਹਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਦੀ ਮੁੰਬਈ ਤੱਕ ਚਰਚਾ ਹੋ ਰਹੀ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿੱਥੇ ਲੋਕਾਂ ਵੱਲੋਂ ਵੱਖ ਵੱਖ ਐਲਾਨ ਕੀਤੇ ਜਾ ਰਹੇ ਹਨ ।

ਉੱਥੇ ਹੀ ਹੁਣ ਸੰਧੂ ਮਿੰਨੀ ਬੱਸ ਸਰਵਿਸ ਬਾਜੇਕੇ ਵੱਲੋਂ ਵੀ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਕਰਦੇ ਹੋਏ, ਜੀਓ ਦੀ ਸਿੰਮ ਬੰਦ ਕਰਨ ਲਈ ਆਖਿਆ ਗਿਆ ਹੈ। ਇਸਦੇ ਨਾਲ ਹੀ ਉਹਨਾਂ ਲੋਕਾਂ ਨੂੰ ਆਪਣੀ ਬੱਸ ਸਰਵਿਸ ਤੇ 15 ਦਿਨ ਲਈ ਫਰੀ ਸਫ਼ਰ ਕਰਨ ਦੀ ਇਜਾਜ਼ਤ ਦੇਣ ਦਾ ਐਲਾਨ ਕਰ ਦਿੱਤਾ ਹੈ। ਸੰਧੂ ਬੱਸ ਦੇ ਸੰਚਾਲਕਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ, ਕਿ ਉਹ ਕੇਂਦਰ ਸਰਕਾਰ ਅਤੇ ਕਾਰਪੋਰੇਟ ਘਰਾਣਿਆ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਸਾਨਾਂ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਮੁਸ਼ਕਲ ਘੜੀ ਵਿੱਚੋਂ ਕੱਢਣ ਲਈ ਵੱਧ ਤੋਂ ਵੱਧ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਜੋ ਲੋਕ ਕਿਸਾਨਾਂ ਨੂੰ ਸਮਰਥਨ ਦਿੰਦੇ ਹੋਏ ਆਪਣੀ ਜੀਓ ਦੀ ਸਿੰਮ ਬੰਦ ਕਰ ਦੇਣਗੇ, ਉਨ੍ਹਾਂ ਨੂੰ ਸਾਡੇ ਵੱਲੋਂ 15 ਦਿਨ ਫਰੀ ਬੱਸ ਦੀ ਸਹੂਲਤ ਮੁਹਾਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ, ਜੋ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਘਰੋਂ ਬੇਘਰ ਹੋ ਕੇ ਕੜਾਕੇ ਦੀ ਠੰਢ ਵਿੱਚ ਵਿਰੋਧ ਕਰਨ ਲਈ ਮ-ਜ-ਬੂ-ਰ ਹੋ ਚੁੱਕਾ ਹੈ। ਉਨ੍ਹਾਂ ਹਰ ਵਰਗ ਦੇ ਲੋਕਾਂ ਨੂੰ ਕਿਸਾਨਾਂ ਦਾ ਸਾਥ ਦੇਣ ਦੀ ਅਪੀਲ ਕੀਤੀ।

error: Content is protected !!