Home / ਤਾਜਾ ਜਾਣਕਾਰੀ / ਹੁਣ ਪੰਜਾਬ ਚ ਸਕੂਲਾਂ ਲਈ ਜਾਰੀ ਹੋਇਆ ਅਜਿਹਾ ਫੁਰਮਾਨ ਚੱਕਰਾਂ ਚ ਪਏ ਸਕੂਲ – ਤਾਜਾ ਵੱਡੀ ਖਬਰ

ਹੁਣ ਪੰਜਾਬ ਚ ਸਕੂਲਾਂ ਲਈ ਜਾਰੀ ਹੋਇਆ ਅਜਿਹਾ ਫੁਰਮਾਨ ਚੱਕਰਾਂ ਚ ਪਏ ਸਕੂਲ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪੂਰੇ ਵਿਸ਼ਵ ਦੇ ਵਿੱਚ ਚੱਲ ਰਹੀ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਕਾਰਨ ਹਲਾਤਾਂ ਦੇ ਵਿਚ ਕਾਫੀ ਅਸਥਿਰਤਾ ਆ ਚੁੱਕੀ ਹੈ। ਸੰਸਾਰ ਦੇ ਵਿੱਚ ਆਈ ਹੋਈ ਇਸ ਬਿਮਾਰੀ ਨੂੰ ਤਕਰੀਬਨ ਡੇਢ ਸਾਲ ਦਾ ਸਮਾਂ ਹੋ ਚੁੱਕਾ ਹੈ ਪਰ ਫਿਰ ਵੀ ਹਾਲਾਤ ਸਾਮਾਨ ਨਹੀਂ ਹੋ ਰਹੇ। ਨਿੱਤ ਨਵੇਂ ਦਿਨ ਇਹਨਾਂ ਹਾਲਾਤਾਂ ਦੇ ਵਿੱਚ ਹੋਰ ਵੀ ਭੰ-ਬ-ਲ-ਭੂ-ਸੇ ਪੈ ਰਹੇ ਹਨ। ਕੋਰੋਨਾ ਵਾਇਰਸ ਦੇ ਕਾਰਨ ਵੱਖ ਵੱਖ ਖੇਤਰ ਕਾਫ਼ੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਜਿੱਥੇ ਇਕ ਪਾਸੇ ਇਸ ਦੇ ਨਾਲ ਲੋਕਾਂ ਦੇ ਰੁਜ਼ਗਾਰ ਨੂੰ ਬਹੁਤ ਵੱਡੀ ਸੱ-ਟ ਵੱਜੀ ਹੈ ਉਥੇ ਹੀ ਦੂਜੇ ਪਾਸੇ ਸਕੂਲੀ ਅਤੇ ਕਾਲਜ ਦੀ ਵਿੱਦਿਆ ਗ੍ਰਹਿਣ ਕਰਨ ਵਾਲੇ ਵਿਦਿਆਰਥੀਆਂ ਦੀ ਪੜ੍ਹਾਈ ਪੂਰੀ ਤਰਾਂ ਡਾਵਾਂਡੋਲ ਹੋ ਚੁੱਕੀ ਹੈ।

ਬੱਚਿਆਂ ਦੀ ਪੜ੍ਹਾਈ ਦਾ ਇੱਕ ਸਾਲ ਪੂਰਾ ਹੋ ਚੁੱਕਾ ਹੈ ਪਰ ਪ੍ਰੀਖਿਆਵਾਂ ਨੂੰ ਲੈ ਕੇ ਲਏ ਗਏ ਫੈਸਲੇ ਸਬੰਧੀ ਅਜੇ ਵੀ ਦੁਚਿੱਤੀ ਬਣੀ ਹੋਈ ਹੈ। ਕਿਉਂਕਿ ਕੋਰੋਨਾ ਵਾਇਰਸ ਦੇ ਵਧੇ ਹੋਏ ਪਸਾਰ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਵੱਲੋਂ ਸੂਬੇ ਅੰਦਰ ਦਸਵੀਂ ਅਤੇ ਬਾਰਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ ਦੀਆਂ ਤਾਰੀਖਾਂ ਨੂੰ ਅੱਗੇ ਵਧਾ ਦਿੱਤਾ ਗਿਆ ਸੀ। ਪਰ ਹੁਣ ਇਕ ਹੋਰ ਵਜ੍ਹਾ ਦੇ ਕਾਰਨ ਸਿੱਖਿਆ ਵਿਭਾਗ ਸੂਬੇ ਦੇ ਸਕੂਲਾਂ ਵਿੱਚ ਚਰਚਾ ਦਾ ਕਾਰਨ ਬਣ ਚੁੱਕਾ ਹੈ। ਚਰਚਾ ਦਾ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਜਾਰੀ ਕੀਤਾ ਗਿਆ ਇਕ ਅਹਿਮ ਫੁਰਮਾਨ ਹੈ ਜੋ ਬੋਰਡ ਦੀ ਅੱਠਵੀਂ ਜਮਾਤ ਦੇ ਨਾਲ ਸਬੰਧਤ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਗਏ ਇਸ ਆਦੇਸ਼ ਦੇ ਮੁਤਾਬਕ ਬੋਰਡ ਵੱਲੋਂ ਅੱਠਵੀਂ ਜਮਾਤ ਦੇ ਲਈ ਕੇਵਲ 6 ਪੇਪਰਾਂ ਦੀਆਂ ਉੱਤਰ ਪੱਤਰੀਆਂ ਦੇਣ ਦਾ ਫੈਸਲਾ ਕੀਤਾ ਹੈ ਜਦਕਿ ਅੱਠਵੀਂ ਜਮਾਤ ਦੇ ਕੁੱਲ 10 ਪੇਪਰ ਹਨ। ਬਾਕੀ ਦੇ ਬਚੇ ਹੋਏ 4 ਪੇਪਰਾਂ ਦੀਆਂ ਉੱਤਰ ਪੱਤਰੀਆਂ ਹੁਣ ਸਬੰਧਤ ਸਕੂਲਾਂ ਨੂੰ ਆਪਣੇ ਪੱਧਰ ਉੱਪਰ ਹੀ ਤਿਆਰ ਕਰਨੀਆਂ ਹੋਣਗੀਆਂ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਗਏ ਇਸ ਆਦੇਸ਼ ਨੂੰ ਮਾਨਤਾ ਪ੍ਰਾਪਤ ਅਤੇ ਐਫੀਲੀਏਟਿਡ ਸਕੂਲ ਐਸੋਸੀਏਸ਼ਨ ਰਾਸ਼ਾ ਵੱਲੋਂ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਬੋਰਡ ਦੇ ਇਸ ਫੈਸਲੇ ਨੂੰ ਸਰਾਸਰ ਗਲਤ ਠਹਿਰਾਉਂਦੇ ਹੋਏ ਜਥੇਬੰਦੀ ਦੇ ਆਗੂ ਸੁਰਜੀਤ ਕੁਮਾਰ ਬਬਲੂ ਅਤੇ ਕਮਲਜੀਤ ਸਿੰਘ ਕੋਹਲੀ ਨੇ ਆਖਿਆ ਕਿ ਬੋਰਡ ਵੱਲੋਂ ਪਹਿਲਾਂ ਪ੍ਰੀਖਿਆਵਾਂ ਦੇ ਨਾਮ ਉਪਰ ਵਿਦਿਆਰਥੀਆਂ ਕੋਲੋਂ ਫੀਸਾਂ ਬਟੋਰ ਲਈਆਂ ਗਈਆਂ ਹਨ ਅਤੇ ਹੁਣ ਬੋਰਡ ਵਲੋਂ ਆਪਣੀ ਜ਼ਿੰਮੇਵਾਰੀ ਸਕੂਲਾਂ ਉੱਪਰ ਸੁੱ-ਟ ਕੇ ਸਕੂਲਾਂ ਨੂੰ ਪ-ਰੇ-ਸ਼ਾ-ਨ ਕੀਤਾ ਜਾ ਰਿਹਾ ਹੈ।

error: Content is protected !!