Home / ਤਾਜਾ ਜਾਣਕਾਰੀ / ਹੁਣ ਫਿਰ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਨੇ ਖਨੌਰੀ ਬਾਰਡਰ ‘ਤੇ ਲਾਈਆਂ ਰੋਕਾਂ – ਪਰ ਕਿਸਾਨਾਂ ਨੇ ਕਰਤਾ ਇਹ ਕੰਮ

ਹੁਣ ਫਿਰ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਨੇ ਖਨੌਰੀ ਬਾਰਡਰ ‘ਤੇ ਲਾਈਆਂ ਰੋਕਾਂ – ਪਰ ਕਿਸਾਨਾਂ ਨੇ ਕਰਤਾ ਇਹ ਕੰਮ

ਆਈ ਤਾਜਾ ਵੱਡੀ ਖਬਰ

ਪਿਛਲੇ ਕਾਫ਼ੀ ਸਮੇਂ ਤੋਂ ਕੇਂਦਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸਭ ਪ੍ਰਦਰਸ਼ਨ ਕਰ ਰਹੇ ਹਨ। ਸੰਘਰਸ਼ ਨੂੰ ਤੇਜ਼ ਕਰਦੇ ਹੋਏ ਕਿਸਾਨ ਜਥੇਬੰਦੀਆਂ ਵੱਲੋਂ 25 ਤੇ 26 ਨਵੰਬਰ ਤੋਂ ਹਰਿਆਣਾ ਦਿੱਲੀ ਤੇ ਸਿੰਘੂ ਬਾਰਡਰ ਉਪਰ ਮੋਰਚਾ ਲਾਇਆ ਹੋਇਆ ਹੈ। ਹੁਣ ਤੱਕ ਕੇਂਦਰ ਸਰਕਾਰ ਅਤੇ ਕਿਸਾਨ ਜਥੇ ਬੰਦੀਆਂ ਦੇ ਵਿਚਕਾਰ ਹੋਈਆਂ ਸਾਰੀਆਂ ਮੀਟਿੰਗ ਬੇਸਿੱਟਾ ਰਹੀਆਂ ਹਨ ।

8 ਦਿਸੰਬਰ ਦੇ ਭਾਰਤ ਬੰਦ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇ ਬੰਦੀਆਂ ਨੂੰ ਗੱਲਬਾਤ ਲਈ ਬੁਲਾਇਆ ਗਿਆ ਸੀ। ਉਸ ਮੀਟਿੰਗ ਵਿੱਚ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਵਿੱਚ ਸੋਧ ਦਾ ਪ੍ਰਸਤਾਵ ਰੱਖਿਆ ਗਿਆ ਸੀ ਕਿਸਾਨ ਜਥੇ ਬੰਦੀਆਂ ਨੇ ਆਪਸੀ ਸਹਿਮਤੀ ਨਾਲ ਮੀਟਿੰਗ ਕਰਕੇ ਠੁਕਰਾ ਦਿੱਤਾ ਸੀ। ਕਿਸਾਨ ਜਥੇ ਬੰਦੀਆ ਵੱਲੋ ਇਨਾ ਖੇਤੀ ਕਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਕਿਸਾਨਾਂ ਵੱਲੋਂ ਸੰਘਰਸ਼ ਨੂੰ ਤੇਜ਼ ਕੀਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਸੀ। ਉਥੇ ਹੀ ਹੁਣ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਵੱਲੋਂ ਖਨੋਰੀ ਬਾਰਡਰ ਤੇ ਫਿਰ ਤੋਂ ਰੋਕਾਂ ਲਾਈਆਂ ਜਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਦੀ ਸ਼ਹਿ ਤੇ ਹਰਿਆਣਾ ਸਰਕਾਰ ਵੱਲੋਂ ਦਿੱਲੀ ਮੁੱਖ ਮਾਰਗ ਤੇ ਪੰਜਾਬ ਹਰਿਆਣਾ ਦੀ ਸਰਹੱਦ ਖਨੋਰੀ ਬਾਰਡਰ ਤੇ ਫਿਰ ਤੋਂ ਰੋਕ ਲਗਾ ਦਿੱਤੀ ਹੈ।

ਕਿਸਾਨਾਂ ਨੂੰ ਰੋਕਣ ਲਈ ਮੁੱਖ ਮਾਰਗ ਤੇ ਇਕ ਵਾਰ ਫਿਰ ਲੋਹੇ ਦੇ ਬੈਰੀਕੇਡ ਅਤੇ ਵੱਡੇ ਵੱਡੇ ਪੱਥਰ ਲਗਾ ਕੇ ਰਸਤਾ ਰੋਕ ਦਿੱਤਾ ਗਿਆ ਹੈ। ਕੇਂਦਰ ਸਰਕਾਰ ਦੇ ਕਹਿਣ ਤੇ ਪਹਿਲਾਂ ਵੀ ਹਰਿਆਣਾ ਸਰਕਾਰ ਵੱਲੋਂ 25 ਦਸੰਬਰ ਤੋਂ ਕਿਸਾਨਾਂ ਨੂੰ ਰੋਕਣ ਵਾਸਤੇ ਲਾ-ਠੀ-ਚਾ-ਰ-ਜ, ਪਾਣੀ ਦੀ ਬੁ-ਛਾ-ੜ, ਅੱਥਰੂ ਗੈਸ ਦੀ ਵਰਤੋਂ ਵੀ ਕੀਤੀ ਗਈ ਸੀ। ਪਰ ਕਿਸਾਨ ਇਨ੍ਹਾਂ ਸਾਰੀਆਂ ਬੰਦਸ਼ਾਂ ਨੂੰ ਤੋ-ੜ- ਦੇ ਹੋਏ ਦਿੱਲੀ ਕੂਚ ਕਰ ਗਏ ਸਨ।

ਜੋ ਕਿਸਾਨ ਦਿੱਲੀ ਨੂੰ ਜਾ ਰਹੇ ਹਨ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਹਰਿਆਣਾ ਵਿੱਚ ਲਗਾਈਆਂ ਗਈਆਂ ਰੋਕਾਂ ਨੂੰ ਵੀਡੀਓ ਦੇ ਜ਼ਰੀਏ ਦਿਖਾਇਆ ਹੈ। ਏਸ ਦੀ ਖਬਰ ਮਿਲਦੇ ਸਾਰ ਹੀ ਸਰਹੱਦ ਦੇ ਨੇੜਲੇ ਹਰਿਆਣਾ ਸੂਬੇ ਦੇ 5-6 ਪਿੰਡਾਂ ਤੋਂ ਕਿਸਾਨਾਂ ਵੱਲੋਂ ਆਪਣੇ ਟਰੈਕਟਰ ਲਿਆ ਕੇ ਵੱਡੇ ਪੱਥਰ ਅਤੇ ਬੈਰੀਕੇਡ ਨੂੰ ਹਟਾ ਦਿੱਤਾ ਗਿਆ। ਜਿਸ ਤੋਂ ਬਾਅਦ ਮੁੱਖ ਮਾਰਗ ਸਾਫ ਹੋ ਗਿਆ ਤੇ ਮੁੜ ਤੋਂ ਆਵਾਜਾਈ ਸ਼ੁਰੂ ਹੋ ਗਈ। ਪੰਜਾਬ ਦੇ ਕਿਸਾਨਾਂ ਲਈ ਹਰਿਆਣਾ ਦੇ ਲੋਕਾਂ ਵੱਲੋਂ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ, ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਮੁ-ਸ਼-ਕ-ਲ ਦਾ ਸਾਹਮਣਾ ਨਾ ਕਰਨਾ ਪਵੇ।

error: Content is protected !!