Home / ਤਾਜਾ ਜਾਣਕਾਰੀ / ਹੁਣ ਬੋਲੀਵੁਡ ਦੀ ਮਸ਼ਹੂਰ ਅਦਾਕਾਰਾ ਰੇਖਾ ਦੇ ਬਾਰੇ ਆਈ ਇਹ ਵੱਡੀ ਖਬਰ

ਹੁਣ ਬੋਲੀਵੁਡ ਦੀ ਮਸ਼ਹੂਰ ਅਦਾਕਾਰਾ ਰੇਖਾ ਦੇ ਬਾਰੇ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਬੋਲੀਵੁਡ ਦੀ ਮਸ਼ਹੂਰ ਅਦਕਾਰਾ ਰੇਖਾ ਨੇ ਆਪਣੇ ਦਮ ਤੇ ਕਈ ਫ਼ਿਲਮਾਂ ਨੂੰ ਸੁਪਰ ਹਿੱਟ ਕੀਤਾ ਸੀ ਅਤੇ ਆਪਣੀ ਵੱਖਰੀ ਅਦਾਕਾਰੀ ਦਾ ਕਰਕੇ ਅੱਜ ਵੀ ਉਹਨਾਂ ਦੀਆਂ ਪੁਰਾਣੀਆਂ ਫ਼ਿਲਮਾਂ ਸਦਾ ਬਹਾਰ ਫ਼ਿਲਮਾਂ ਬਣ ਗਈਆਂ ਹਨ। ਰੇਖਾ ਦੇ ਫੈਨਸ ਲਈ ਹੁਣ ਇੱਕ ਵੱਡੀ ਖੁਸ਼ੀ ਦੀ ਖਬਰ ਆ ਰਹੀ ਹੈ ਜਿਸ ਬਾਰੇ ਹੁਣ ਜਾਣਕਾਰੀ ਆ ਰਹੀ ਹੈ।

ਫਿਲਮ ਜਗਤ ਦੀ ਮਸ਼ਹੂਰ ਰੇਖਾ ਕਈ ਬਾਲੀਵੁੱਡ ਫਿਲਮਾਂ ਨੂੰ ਹਿੱਟ ਕਰਵਾਉਣ ‘ਚ ਅਹਿਮ ਭੂਮਿਕਾ ਰਹੀ ਹੈ। ਆਪਣੀਆਂ ਅਦਾਵਾਂ ਨਾਲ ਲੋਕਾਂ ਦੇ ਦਿਲਾਂ ‘ਚ ਰਾਜ ਕਰਨ ਵਾਲੀ ਅਦਾਕਾਰਾ ਹੁਣ ਜਲਦ ਹੀ ਟੀਵੀ ਸਕਰੀਨ ‘ਤੇ ਦਿਖਾਈ ਦੇਣ ਵਾਲੀ ਹੈ। ਖਬਰ ਆ ਰਹੀ ਹੈ ਕਿ ਵੱਡੇ ਪਰਦੇ ‘ਤੇ ਕਈ ਸਾਲਾਂ ਤਕ ਹਿੱਟ ਰਹਿਣ ਤੋਂ ਬਾਅਦ ਰੇਖਾ ਟੀਵੀ ਸਕਰੀਨ ‘ਤੇ ਡੇਬਿਊ ਕਰਨ ਜਾ ਰਹੀ ਹੈ।

ਅਦਾਕਾਰਾ ਦਾ ਇਕ ਪ੍ਰੋਮੋ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ‘ਚ ਅਦਾਕਾਰਾ ਗਾਣਾ ਗਾਉਂਦੀ ਨਜ਼ਰ ਆ ਰਹੀ ਹੈ। ਵਿਰਲ ਭਆਨੀ ਵੱਲੋਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੇ ਗਏ ਇਕ ਪ੍ਰੋਮੋ ਵੀਡੀਓ ‘ਚ ਦਿਖ ਰਿਹਾ ਹੈ ਕਿ ਅਦਾਕਾਰਾ ਸਟਾਰ ਪਲੱਸ ਦੇ ਸ਼ੋਅ ‘ਗੁੰ — ਮ ਹੈ ਕਿਸੇ ਕੀ ਪਿਆਰ ਮੇ’ ਦੇ ਇਕ ਪ੍ਰੋਮੋ ‘ਚ ਨਜ਼ਰ ਆ ਰਹੀ ਹੈ। ਨਾਲ ਹੀ ਅਦਾਕਾਰਾ ਗੁੰਮ ਹੈ ਕਿਸੀ ਕੇ ਪਿਆਰ ‘ਚ ਗਾਣਾ ਗਾ ਰਹੀ ਹੈ ਤੇ ਕਹਿ ਹੈ ਕਿ ਉਹ ਉਨ੍ਹਾਂ ਦੇ ਕਾਫੀ ਦਿਲ ਦੇ ਨੇੜੇ ਹੈ। ਵੀਡੀਓ ‘ਚ ਦਿਖ ਰਿਹਾ ਹੈ ਕਿ ਅਦਾਕਾਰਾ ਇਸ ਸ਼ੋਅ ਦੇ ਲਈ ਨਰੇਸ਼ਨ ਕਰ ਰਹੀ ਹੈ ਤੇ ਬਾਰੇ ਦੱਸ ਰਹੀ ਹੈ।

ਹਾਲਾਂਕਿ ਹੁਣ ਤਕ ਇਹ ਸਾਫ਼ ਨਹੀਂ ਹੋਇਆ ਹੈ ਕਿ ਅਦਾਕਾਰਾ ਸ਼ੋਅ ‘ਚ ਕਿਸੇ ਭੂਮਿਕਾ ‘ਚ ਨਜ਼ਰ ਆਵੇਗੀ। ਹਾਲੇ ਤਾਂ ਅਦਾਕਾਰਾ ਸ਼ੋਅ ਦਾ ਨਰੇਸ਼ਨ ਹੀ ਕਰ ਰਹੀ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਅਦਾਕਾਰਾ ਸ਼ੋਅ ਦਾ ਹਿੱਸਾ ਵੀ ਹੋ ਸਕਦੀ ਹੈ ਜਾਂ ਫਿਰ ਸਿਰਫ਼ ਕੁਝ ਸਪੈਸ਼ਲ ਸੀਨ ਲਈ ਹੀ ਰੇਖਾ ਸ਼ੋਅ ਨਾਲ ਜੁੜੀ ਹੋਵੇ।
ਹਾਲੇ ਰੇਖਾ ਦੀ ਟੀਵੀ ਡੇਬਿਊ ਨੂੰ ਲੈ ਕੇ ਜਾਣਕਾਰੀ ਆਉਣੀ ਬਾਕੀ ਹੈ। ਹਾਲਾਂਕਿ ਜਲਦ ਹੀ ਇਨ੍ਹਾਂ ਸਵਾਲਾਂ ਦੇ ਜਵਾਬ ਮਿਲ ਜਾਣਗੇ।

error: Content is protected !!