Home / ਤਾਜਾ ਜਾਣਕਾਰੀ / 1 ਅਗਸਤ ਤੋਂ ਹੋ ਜਾਵੋ ਤਿਆਰ ,ਕਨੇਡਾ ਤੋਂ ਆਈ ਇਹ ਵੱਡੀ ਤਾਜਾ ਖਬਰ

1 ਅਗਸਤ ਤੋਂ ਹੋ ਜਾਵੋ ਤਿਆਰ ,ਕਨੇਡਾ ਤੋਂ ਆਈ ਇਹ ਵੱਡੀ ਤਾਜਾ ਖਬਰ

ਕਨੇਡਾ ਤੋਂ ਆਈ ਇਹ ਵੱਡੀ ਤਾਜਾ ਖਬਰ

ਕੋਰੋਨਾ ਵਾਇਰਸ ਦਾ ਕਰਕੇ ਵਡੇ ਵਡੇ ਦੇਸ਼ ਵੀ ਬਿਪਤਾ ਚ ਪੈ ਗਏ ਹਨ ਅਤੇ ਆਪਣੇ ਨਾਗਰਿਕਾਂ ਦੀ ਭਲਾਈ ਲਈ ਕਈ ਤਰਾਂ ਦੇ ਕਦਮ ਚੁੱਕ ਰਹੇ ਹਨ ਤਾਂ ਜੋ ਇਸ ਵਾਇਰਸ ਤੋਂ ਬਚਿਆ ਜਾ ਸਕੇ। ਚਾਈਨਾ ਤੋਂ ਸ਼ੁਰੂ ਹੋਇਆ ਇਹ ਵਾਇਰਸ ਦੁਨੀਆਂ ਦੇ ਹਰੇਕ ਮੁਲਕ ਵਿਚ ਜਾ ਚੁਕਾ ਹੈ। ਕਨੇਡਾ ਵਿਚ ਵੀ ਰੋਜਾਨਾ ਬਹੁਤ ਸਾਰੇ ਕੋਰੋਨਾ ਦੇ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ।

ਕੈਲਗਰੀ— ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਕਾਰਨ ਕੈਲਗਰੀ ਸ਼ਹਿਰ 1 ਅਗਸਤ ਤੋਂ ਸਾਰੀਆਂ ਇਨਡੋਰ ਘਰੇਲੂ ਜਨਤਕ ਥਾਵਾਂ ‘ਤੇ ਮਾਸਕ ਲਾਜ਼ਮੀ ਕਰਨ ਜਾ ਰਿਹਾ ਹੈ। ਟੈਕਸੀ, ਕੈਲਗਰੀ ਟ੍ਰਾਂਜ਼ਿਟ, ਮਾਲ ਅਤੇ ਕਰਿਆਨੇ ਦੀਆਂ ਦੁਕਾਨਾਂ ‘ਤੇ ਜਾਣ ਸਮੇਂ ਇਹ ਜ਼ਰੂਰੀ ਹੋਵੇਗਾ। ਇਸ ‘ਚ ਸਕੂਲ, ਡੇਕੇਅਰ ਤੇ ਬਹੁ-ਪਰਿਵਾਰਕ ਰਿਹਾਇਸ਼ੀ ਇਮਾਰਤਾਂ ਸ਼ਾਮਲ ਨਹੀਂ ਹਨ।

ਦੋ ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ ਉਨ੍ਹਾਂ ਲੋਕਾਂ ਨੂੰ ਇਸ ‘ਚ ਛੋਟ ਦਿੱਤੀ ਗਈ ਹੈ ਜੋ ਸਿਹਤ ਠੀਕ ਨਾ ਹੋਣ ਕਾਰਨ ਮਾਸਕ ਨਹੀਂ ਪਾ ਸਕਦੇ। ਇਸ ਤੋਂ ਇਲਾਵਾ ਨਿਯਮਾਂ ਦੀ ਉਲੰਘਣ ਕਰਨ ਵਾਲਿਆਂ ‘ਤੇ 100 ਤੋਂ 200 ਡਾਲਰ ਤੱਕ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਮਾਸਕ ਜ਼ਰੂਰੀ ਕਰਨ ਨਾਲ ਕੋਰੋਨਾ ਵਾਇਰਸ ਦੇ ਫੈਲਣ ਨੂੰ ਸੀਮਤ ਕੀਤਾ ਜਾ ਸਕਦਾ ਹੈ ਅਤੇ ਇਕ ਹੋਰ ਲਾਕਡਾਊਨ ਲੱਗਣ ਤੋਂ ਬਚਾਅ ਰਹੇਗਾ।

ਕੋਰੋਨਾ ਮਾਮਲਿਆਂ ਨੂੰ ਲੈ ਕੇ ਅਲਬਰਟਾ ਚਿੰਤਤ
ਕੈਲਗਰੀ ਦੇ ਮੇਅਰ ਨਾਹੇਦ ਨੇਨਸ਼ੀ ਨੇ ਕਿਹਾ, ”ਜੇਕਰ ਅਸੀਂ ਸਕੂਲ ਮੁੜ ਖੋਲ੍ਹਣੇ ਚਾਹੁੰਦੇ ਹਾਂ ਅਤੇ ਬੱਚਿਆਂ ਨੂੰ ਸੁਰੱਖਿਅਤ ਮਹਿਸੂਸ ਕਰਨਾ ਚਾਹੁੰਦੇ ਹਾਂ; ਜੇਕਰ ਅਸੀਂ ਆਰਥਿਕਤਾ ਨੂੰ ਦੁਬਾਰਾ ਬੰਦ ਨਹੀਂ ਕਰਨਾ ਚਾਹੁੰਦੇ ਤਾਂ ਸਾਨੂੰ ਹੁਣ ਸਖ਼ਤ ਕਦਮ ਚੁੱਕਣ ਦੀ ਜ਼ਰੂਰਤ ਹੈ।”ਇਹ ਜ਼ਰੂਰੀ ਹੈ।” ਉੱਥੇ ਹੀ, ਮਾਹਰਾਂ ਨੇ ਅਲਬਰਟਾ ‘ਚ ਵੱਧ ਰਹੇ ਕੋਰੋਨਾ ਵਾਇਰਸ ਮਾਮਲਿਆਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ,

ਜਿਨ੍ਹਾਂ ‘ਚੋਂ ਅੱਧੇ ਕੈਲਗਰੀ ‘ਚ ਹਨ। ਸੂਬੇ ‘ਚ ਪਿਛਲੇ ਚਾਰ ਦਿਨਾਂ ‘ਚ 509 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ 1,193 ਹੋ ਗਈ ਹੈ। ਕੈਲਗਰੀ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਪ੍ਰਮੁੱਖ ਟੌਮ ਸੈਂਪਸਨ ਨੇ ਕਿਹਾ, “ਮੇਰਾ ਮੰਨਣਾ ਹੈ ਕਿ ਅਸੀਂ ਦੂਜੀ ਲਹਿਰ ‘ਚ ਹਾਂ, ਹਾਲਾਤ ਵਿਗੜ ਰਹੇ ਹਨ ਅਤੇ ਉਮੀਦ ਹੈ ਕਿ ਤੇਜ਼ੀ ਨਾਲ ਕਦਮ ਚੁੱਕਣ ਨਾਲ ਇਕ ਹੋਰ ਲਾਕਡਾਊਨ ਲੱਗਣ ਤੋਂ ਰੋਕਿਆ ਜਾ ਸਕੇਗਾ।

error: Content is protected !!