Home / ਤਾਜਾ ਜਾਣਕਾਰੀ / 1200 KM ਸਾਈਕਲ ਚਲਾ ਕੇ ਪਿਤਾ ਨੂੰ ਬਿਹਾਰ ਲੈ ਜਾਣ ਵਾਲੀ ਜਯੋਤੀ ਦੀ ਮੁਰੀਦ ਹੋਈ ਇਵਾਂਕਾ ਟਰੰਪ ਕੀਤਾ

1200 KM ਸਾਈਕਲ ਚਲਾ ਕੇ ਪਿਤਾ ਨੂੰ ਬਿਹਾਰ ਲੈ ਜਾਣ ਵਾਲੀ ਜਯੋਤੀ ਦੀ ਮੁਰੀਦ ਹੋਈ ਇਵਾਂਕਾ ਟਰੰਪ ਕੀਤਾ

ਜਯੋਤੀ ਦੀ ਮੁਰੀਦ ਹੋਈ ਇਵਾਂਕਾ ਟਰੰਪ

ਕੋਰੋਨਾ ਵਾਇਰਸ ਕਾਰਨ ਦੇਸ਼ ‘ਚ ਲਾਗੂ ਲਾਕਡਾਊਨ ਦੌਰਾਨ ਆਪਣੇ ਪਿਤਾ ਨੂੰ ਸਾਈਕਲ ‘ਤੇ ਬਿਠਾ ਕੇ ਗੁਰੂਗ੍ਰਾਮ ਤੋਂ ਬਿਹਾਰ ਦੇ ਦਰਭੰਗਾ ਜਾਣ ਵਾਲੀ ਜਯੋਤੀ ਕੁਮਾਰੀ ਚਰਚਾ ‘ਚ ਹੈ। ਬਿਹਾਰ ਦੀ ਇਸ ਕੁੜੀ ਦੀ ਚਰਚਾ ਸੱਤ ਸਮੁੰਦਰ ਪਾਰ ਵੀ ਹੋਣ ਲੱਗੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਹੁਣ ਜਯੋਤੀ ਕੁਮਾਰੀ ਨੂੰ ਲੈ ਕੇ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵਿੱਟਰ ‘ਤੇ ਜਯੋਤੀ ਕੁਮਾਰੀ ਦੀ ਖਬਰ ਨੂੰ ਸ਼ੇਅਰ ਕੀਤਾ ਹੈ ਅਤੇ ਭਾਰਤੀਆਂ ਦੀ ਸਹਿਣਸ਼ੀਲਤਾ ਦੀ ਸ਼ਲਘਾ ਕੀਤੀ ਹੈ।

ਉਨ੍ਹਾਂ ਟਵੀਟ ਕੀਤਾ ਕਿ 15 ਸਾਲਾ ਜਯੋਤੀ ਕੁਮਾਰੀ ਨੇ ਆਪਣੇ ਜ਼ਖਮੀ ਪਿਤਾ ਨੂੰ ਸਾਈਕਲ ਰਾਹੀਂ ਸੱਤ ਦਿਨਾਂ ‘ਚ 1,200 ਕਿ.ਮੀ. ਦੂਰੀ ਤੈਅ ਕਰਕੇ ਆਪਣੇ ਪਿੰਡ ਲੈ ਗਈ। ਇਵਾਂਕਾ ਨੇ ਅੱਗੇ ਲਿਖਿਆ ਕਿ ਸਹਿਣਸ਼ਕਤੀ ਅਤੇ ਪਿਆਰ ਦੀ ਇਸ ਬਹਾਦਰੀ ਦੀ ਕਹਾਣੀ ਨੇ ਭਾਰਤੀ ਲੋਕਾਂ ਅਤੇ ਸਾਇਕਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਜ਼ਿਕਰਯੋਗ ਹੈ ਕਿ ਜਯੋਤੀ ਦੇ ਪਿਤਾ ਗੁਰੂਗ੍ਰਾਮ ‘ਚ ਰਿਕਸ਼ਾ ਚਲਾਉਂਦੇ ਸਨ ਅਤੇ ਉਨ੍ਹਾਂ ਨਾਲ ਹਾਦਸਾ ਵਾਪਰਣ ਤੋਂ ਬਾਅਦ ਉਹ ਆਪਣੀ ਮਾਂ ਅਤੇ ਜੀਜਾ ਦੇ ਨਾਲ ਗੁਰੂਗ੍ਰਾਮ ਆਈ ਸੀ ਅਤੇ ਫਿਰ ਪਿਤਾ ਦੀ ਦੇਖਭਾਲ ਲਈ ਉਥੇ ਹੀ ਰੁਕ ਗਈ। ਇਸ ਦੌਰਾਨ ਕੋਵਿਡ-19 ਕਾਰਨ ਲਾਕਡਾਊਨ ਦਾ ਐਲਾਨ ਹੋ ਗਿਆ ਅਤੇ ਜਯੋਤੀ ਦੇ ਪਿਤਾ ਦਾ ਕੰਮ ਠੱਪ ਪੈ ਗਿਆ। ਅਜਿਹੇ ‘ਚ ਜਯੋਤੀ ਨੇ ਪਿਤਾ ਦੇ ਨਾਲ ਸਾਈਕਲ ‘ਤੇ ਵਾਪਸ ਪਿੰਡ ਦਾ ਸਫਰ ਤੈਅ ਕਰਣ ਦਾ ਫੈਸਲਾ ਕੀਤਾ।

ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਨੇ ਦਿੱਤਾ ਆਫਰ
ਜੋਤੀ ਨੂੰ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ (ਸੀ.ਐਫ.ਆਈ.) ਟ੍ਰਾਇਲ ਦਾ ਮੌਕਾ ਦੇਵੇਗਾ। ਸੀ.ਐਫ.ਆਈ. ਫੈਡਰੇਸ਼ਨ 15 ਸਾਲਾ ਜਯੋਤੀ ਨੂੰ ਅਗਲੇ ਮਹੀਨੇ ਟ੍ਰਾਇਲ ਲਈ ਬੁਲਾਏਗਾ। ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਚੇਅਰਮੈਨ ਓਂਕਾਰ ਸਿੰਘ ਨੇ ਵੀਰਵਾਰ ਨੂੰ ਦੱਸਿਆ ਕਿ ਜੇਕਰ ਜਯੋਤੀ ਟ੍ਰਾਇਲ ਪਾਸ ਕਰਦੀ ਹੈ, ਤਾਂ ਉਸ ਨੂੰ ਦਿੱਲੀ ਸਥਿਤ ਆਈ.ਜੀ.ਆਈ. ਸਟੇਡੀਅਮ ਪਰਿਸਰ ‘ਚ ਆਧੁਨਿਕ ਨੈਸ਼ਨਲ ਸਾਈਕਲਿੰਗ ਅਕਾਦਮੀ ‘ਚ ਟਰੇਨੀ ਦੇ ਰੂਪ ‘ਚ ਚੁਣਿਆ ਜਾਵੇਗਾ।

error: Content is protected !!