Home / ਤਾਜਾ ਜਾਣਕਾਰੀ / 2050 ਤੱਕ ਜਾਪਾਨ ਨੂੰ ਪਿੱਛੇ ਛੱਡ ਕੇ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ ਇੰਡੀਆ

2050 ਤੱਕ ਜਾਪਾਨ ਨੂੰ ਪਿੱਛੇ ਛੱਡ ਕੇ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ ਇੰਡੀਆ

ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ ਇੰਡੀਆ

ਕਿਸੇ ਵੀ ਰਾਸ਼ਟਰ ਦੀ ਤਾਕਤ ਉਸ ਦੇਸ਼ ਦੇ ਕਈ ਅਹਿਮ ਸਤੰਭਾਂ ਉੱਤੇ ਨਿਰਭਰ ਕਰਦੀ ਹੈ। ਇਨ੍ਹਾਂ ਦੇ ਵਿਚ ਉਸ ਦੇਸ਼ ਦੀ ਜਨਸੰਖਿਆ, ਪੜ੍ਹੇ ਲਿਖੇ ਲੋਕਾਂ ਦੀ ਗਿਣਤੀ, ਮੈਡੀਕਲ ਸੁਵਿਧਾਵਾਂ ਆਦਿ ਦਾ ਅਹਿਮ ਰੋਲ ਹੁੰਦਾ ਹੈ। ਅਜਿਹੇ ਵਿਚ ਹੀ ਇਕ ਅਹਿਮ ਚੀਜ਼ ਹੈ ਜੋ ਹਰ ਦੇਸ਼ ਦੇ ਵਿਕਾਸ ਦੀ ਦਰ ਨੂੰ ਨਿਰਧਾਰਤ ਕਰਨ ਵਿੱਚ ਮੁੱਖ ਰੋਲ ਅਦਾ ਕਰਦੀ ਹੈ।

ਇੱਥੇ ਅਸੀਂ ਗੱਲ ਕਰ ਰਹੇ ਹਾਂ ਦੇਸ਼ ਦੀ ਅਰਥ ਵਿਵਸਥਾ ਦੀ। ਸਾਡੇ ਦੇਸ਼ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਵਾਲੀ ਗੱਲ ਹੈ ਕਿ ਭਾਰਤੀ ਅਰਥਵਿਵਸਥਾ 2050 ਚੀਨ ਅਤੇ ਅਮਰੀਕਾ ਤੋਂ ਬਾਅਦ ਦੁਨੀਆਂ ਦੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗੀ। ਇਸ ਗੱਲ ਦਾ ਅਧਿਐਨ ਅਤੇ ਜਾਣਕਾਰੀ ਮੈਡੀਕਲ ਜਨਰਲ ਲੈਂਸੇਟ ਦੇ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ ਜਿਸ ਅਨੁਸਾਰ ਭਾਰਤ ਤੀਸਰੇ ਨੰਬਰ ‘ਤੇ ਸਾਲ 2100 ਤੱਕ ਬਣਿਆ ਰਹੇਗਾ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤ ਦਾ ਸੰਸਾਰ ਦੀ ਅਰਥ-ਵਿਵਸਥਾ ਵਿੱਚ 7ਵਾਂ ਸਥਾਨ 2017 ਵਿੱਚ ਸੀ। ਜੇਕਰ 2017 ਨੂੰ ਆਧਾਰ ਮੰਨਿਆ ਜਾਂਦਾ ਹੈ ਤਾਂ ਭਾਰਤ 2030 ਤੱਕ ਵਿਸ਼ਵ ਦੀ ਚੌਥੀ ਸਭ ਤੋਂ ਵੱਡੀ ਅਰਥ ਵਿਵਸਥਾ ਬਣ ਸਾਰਿਆਂ ਦੇ ਸਾਹਮਣੇ ਆਵੇਗਾ। ਅਤੇ ਇਸ ਦੇ 20 ਸਾਲ ਬਾਅਦ ਭਾਰਤ ਜਪਾਨ ਨੂੰ ਪਿੱਛੇ ਛੱਡ ਨੰਬਰ-3 ‘ਤੇ ਆਪਣਾ ਕਬਜ਼ਾ ਜਮਾ ਲਏਗਾ।

ਇਸ ਸਮੇਂ ਭਾਰਤ ਦਾ ਪੰਜਵਾਂ ਸਥਾਨ ਹੈ ਜਿਸ ਦੇ ਮਗਰ ਫ਼ਰਾਂਸ ਅਤੇ ਬ੍ਰਿਟੇਨ ਜਿਹੇ ਦੇਸ਼ ਕਤਾਰ ਵਿੱਚ ਖੜੇ ਹਨ। ਨੀਤੀ ਆਯੋਗ ਦੇ ਵਾਇਸ ਚੇਅਰਮੈਨ ਰਾਜੀਵ ਕੁਮਾਰ ਨੇ ਕਿਹਾ ਕਿ ਮਹਾਂਮਾਰੀ ਨੂੰ ਉਮੀਦਾਂ ਦੇ ਉਪਰ ਭਾਰੀ ਨਹੀਂ ਪੈਣ ਦਿੱਤਾ ਜਾਵੇਗਾ, ਸਾਡਾ ਟੀਚਾ ਭਾਰਤ ਨੂੰ 2047 ਤੱਕ ਦੁਨੀਆਂ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣਾ ਹੈ। ਇਸ ਸਬੰਧੀ ਇਨ੍ਹਾਂ ਕੋਸ਼ਿਸ਼ਾਂ ਨੂੰ ਅੰਜ਼ਾਮ ਦੇਣ ਲਈ ਸਾਰੇ ਰਾਸ਼ਟਰ ਦਾ ਇੱਕ ਹੋਣਾ ਬੇਹੱਦ ਲਾਜ਼ਮੀ ਹੋਵੇਗਾ। ਅਤੇ ਉਮੀਦ ਹੈ ਕਿ ਭਾਰਤ ਆਉਣ ਵਾਲੇ 200 ਸਾਲਾਂ ਤੱਕ ਨੰਬਰ-2 ਪੁਜੀਸ਼ਨ ਹਾਸਿਲ ਕਰ ਲਵੇਗਾ।

error: Content is protected !!