Home / ਤਾਜਾ ਜਾਣਕਾਰੀ / 56 ਸਾਲ ਦੀ ਨੰਬਰਦਾਰਨੀ ਨੇ ਕੀਤੀ +2 – ਅਗੇ ਕੀ ਬਣਨਾ ਹੈ ਦੇਖਕੇ ਹੈਰਾਨ ਰਹਿ ਜਾਵੋਂਗੇ (ਵੀਡੀਓ )

56 ਸਾਲ ਦੀ ਨੰਬਰਦਾਰਨੀ ਨੇ ਕੀਤੀ +2 – ਅਗੇ ਕੀ ਬਣਨਾ ਹੈ ਦੇਖਕੇ ਹੈਰਾਨ ਰਹਿ ਜਾਵੋਂਗੇ (ਵੀਡੀਓ )

ਨੰਬਰਦਾਰਨੀ ਨੇ ਕੀਤੀ +2

ਮਨਜੀਤ ਕੌਰ ਨੇ 56 ਵਰ੍ਹਿਆਂ ਦੀ ਉਮਰ ‘ਚ 12ਵੀਂ ਜਮਾਤ ਦਾ ਇਮਤਿਹਾਨ ਪਾਸ ਕੀਤਾ ਹੈ। ਮਨਜੀਤ ਕੈਂਸਰ ਦੀ ਵੀ ਮਰੀਜ਼ ਹੈ। ਪਰ ਉਸਦਾ ਪੜ੍ਹਨ, ਵਕੀਲ ਬਣਨ ਤੇ ਗਰੀਬ ਲੋਕਾਂ ਦੇ ਕੇਸ ਮੁਫ਼ਤ ‘ਚ ਲੜਨ ਦਾ ਸੁਪਨਾ ਇੰਨਾ ਪੱਕਾ ਹੈ ਕਿ ਉਸ ਨੇ ਸਾਰੀਆਂ ਮੁਸ਼ਕਿਲਾਂ ਨੂੰ ਪਿੱਛੇ ਛੱਡ ਦਿੱਤਾ। ਮਨਜੀਤ ਕੌਰ ਨੇ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਕਈ ਵਾਰ ਆਪਣੀ ਦਵਾਈ ਦਾ ਸਮਾਂ ਵੀ ਬਦਲਿਆ ਤਾਂ ਜੋ ਉਹਨਾਂ ਨੂੰ ਦਵਾਈ ਨਾਲ ਨੀਂਦ ਨਾ ਆਵੇ ਤੇ ਉਹ ਆਪਣੇ ਪੇਪਰਾਂ ਦੀ ਤਿਆਰੀ ਕਰ ਸਕਣ।

ਸਾਲ 2018 ‘ਚ ਹੁਸ਼ਿਆਰਪੁਰ ਦੇ ਦਾਤਾ ਪਿੰਡ ਦੇ ਸੋਹਣ ਸਿੰਘ ਗਿੱਲ ਨੇ 83 ਸਾਲ ਦੀ ਉਮਰ ‘ਚ ਅੰਗਰੇਜੀ ਦੀ MA ਕੀਤੀ ਸੀ। ਸੋਹਣ ਸਿੰਘ 1958 ‘ਚ ਮਹਿਲਪੁਰ ਦੇ ਖਾਲਸਾ ਕਾਲਜ ਤੋਂ ਆਰਟਸ ਵਿਸ਼ੇ ‘ਚ ਗ੍ਰੇਜੂਏਟ ਕੀਤੀ। BA ਕਰਨ ਤੋਂ ਬਾਅਦ ਉਹਨਾਂ MA ਕਰਨ ਦੀ ਸੋਚੀ ਪਰ ਘਰਦਿਆਂ ਨੇ ਵਿਆਹ ਕਰ ਦਿੱਤਾ। ਇਸ ਦੇ ਬਾਅਦ ਸੋਹਣ ਸਿੰਘ ਕੀਨੀਆ ਚਲੇ ਗਏ। 33 ਸਾਲ ਕੀਨੀਆ ‘ਚ ਕੰਮ ਕਰਨ ਤੋਂ ਬਾਅਦ ਉਹ ਵਾਪਸ ਪੰਜਾਬ ਪਰਤੇ, ਪਰ ਸੋਹਣ ਸਿੰਘ ਦਾ MA ਕਰਨ ਦਾ ਸੁਪਨਾ ਅਜੇ ਵੀ ਜਵਾਨ ਸੀ। ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਸੋਹਣ ਸਿੰਘ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ‘ਚ ਦਾਖਲਾ ਲਿਆ ਤੇ 2018 ‘ਚ ਅੰਗਰੇਜੀ ਦੀ MA ਪਾਸ ਕਰ ਲਈ।

ਬਰੇਲੀ ਦੇ ਰਾਜ ਕੁਮਾਰ ਦੀ ਕਹਾਣੀ ਵੀ ਘੱਟ ਦਿਲਚਸਪ ਨਹੀਂ। ਉਹਨਾਂ ਨੇ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋਣ ਦੇ ਬਾਅਦ 97 ਸਾਲ ਦੀ ਉਮਰ ‘ਚ ਇਕਨੋਮਿਕਸ ਵਿਸ਼ੇ ‘ਚ MA ਪਾਸ ਕੀਤੀ ਤੇ ਲਿਮਕਾ ਬੁੱਕ ਆਫ ਰਿਕਾਰਡਜ਼ ‘ਚ ਆਪਣਾ ਨਾਂ ਦਰਜ ਕਰਵਾ ਲਿਆ। 1938 ‘ਚ ਉਹਨਾਂ ਆਗਰਾ ਯੂਨੀਵਰਸਿਟੀ ਤੋਂ ਗ੍ਰੇਜੂਏਟ ਕੀਤੀ ਸੀ ਅਤੇ ਫਿਰ 79 ਸਾਲ ਬਾਅਦ 2017 ‘ਚ ਉਹਨਾਂ ਆਪਣੀ ਪੋਸਟ ਗ੍ਰੇਜੂਏਟ ਦੀ ਡਿਗਰੀ ਹਾਸਲ ਕੀਤੀ। ਇਹਨਾਂ ਲੋਕਾਂ ਨੇ ਆਪਣੀ ਜ਼ਿੱਦ ਨਾਲ ਆਪਣੇ ਸੁਪਨੇ ਪੂਰੇ ਕੀਤੇ ਹਨ।

ਇੱਕ ਰਿਪੋਰਟ ਮੁਤਾਬਿਕ ਸਾਡੇ ਦੇਸ਼ ‘ਚ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ 1.5 ਫੀਸਦ ਅਬਾਦੀ ਸਿੱਖਿਆ ਹਾਸਲ ਕਰ ਰਹੀ ਹੈ। ਇਹਨਾਂ ਲੋਕਾਂ ‘ਚੋਂ 45 ਫੀਸਦ ਸਕੂਲਾਂ ਅਤੇ 23 ਫੀਸਦ ਕਾਲਜਾਂ ਜ਼ਰੀਏ ਪੜ੍ਹਾਈ ਕਰ ਰਹੇ ਹਨ। 9 ਫੀਸਦ ਲੋਕ ਵੋਕੇਸ਼ਨਲ ਕੋਰਸ ਕਰ ਰਹੇ ਹਨ ਜਦਕਿ 14 ਫੀਸਦ ਸਾਹਿਤਕ ਕਲਾਸਾਂ ਲਾ ਰਹੇ ਹਨ। ਜੋ ਲੋਕ ਇਹ ਸੋਚ ਦੇ ਹਨ ਕਿ ਉਹਨਾਂ ਦੇ ਪੜ੍ਹਨ ਲਿਖਣ ਦੀ ਉਮਰ ਲੰਘ ਗਈ ਹੈ ਤਾਂ ਉਹ ਗਲਤ ਹਨ ਕਿਉਂਕਿ ਇਹਨਾਂ ਲੋਕਾਂ ਦੀ ਕਹਾਣੀ ਦੱਸਦੀ ਹੈ ਕਿ ਪੜ੍ਹਨ ਲਿਖਣ ਤੇ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ।

error: Content is protected !!