Home / ਤਾਜਾ ਜਾਣਕਾਰੀ / 73 ਸਾਲਾਂ ਤੋਂ ਇਸ ਦਰਵਾਜੇ ਨੂੰ ਲਗਿਆ ਜਿੰਦਾ ਕਾਰਨ ਜਾਣ ਦੁਨੀਆਂ ਗਈ ਚੋਂਕ ਦੇਖੋ

73 ਸਾਲਾਂ ਤੋਂ ਇਸ ਦਰਵਾਜੇ ਨੂੰ ਲਗਿਆ ਜਿੰਦਾ ਕਾਰਨ ਜਾਣ ਦੁਨੀਆਂ ਗਈ ਚੋਂਕ ਦੇਖੋ

ਇਸ ਦੁਨੀਆਂ ਵਿਚ ਕੀ ਚੀਜਾਂ ਸਾਨੂੰ ਅਜਿਹੀਆਂ ਦੇਖਣ ਨੂੰ ਮਿਲਦੀਆਂ ਹਨ ਜਿਹਨਾਂ ਤੇ ਵਿਸ਼ਵਾਸ਼ ਕਰਨਾ ਔਖਾ ਹੋ ਜਾਂਦਾ ਅਜਿਹੀ ਇਕ ਜਾਣਕਾਰੀ ਅੱਜ ਅਸੀ ” ਪੰਜਾਬ ਨਿਊਜ਼ ” ਦੇ ਮਾਧਿਅਮ ਰਾਹੀ ਤੁਹਾਡੇ ਸਬ ਨਾਲ ਸਾਂਝੀ ਕਰਨ ਜਾ ਰਹੇ ਹਾਂ।

ਤਸਵੀਰ ਵਿੱਚ ਜਿਹੜੀ ਦੁਕਾਨ ਤੁਸੀਂ ਦੇਖ ਰਹੇ ਹੋ ਉਹ ਬਲੋਚਿਸਤਾਨ ਦੇ ਲੋਰਾਲਾਈ ਦੇ ਇਕ ਹਿੰਦੂ ਦੀ ਸੀ। ਉਹ ਗੋਤ ਦਾ ਕੱਕੜ ਸੀ ਅਤੇ ਵੰਡ ਵੇਲੇ ਉਹਨੂੰ ਆਪਣੀ ਜੰਮਣ-ਭੋਇੰ ਛੱਡਣੀ ਪਈ ਤਾਂ ਉਹ ਬਹੁਤ ਰੋਇਆ। ਉਹਨੇ ਆਪਣੀ ਕਿਰਾਏ ਦੀ ਦੁਕਾਨ ਨੂੰ ਜਿੰਦਰਾ ਲਾ ਦਿੱਤਾ ਤੇ ਮਾਲਕ ਨੂੰ ਕਿਹਾ ਕਿ ਉਹ ਵਾਪਸ ਆਕੇ ਤਾਲਾ ਖੋਲ੍ਹ ਲਵੇਗਾ। ਮੁਸਲਮਾਨ ਮਾਲਕ ਨੇ ਉਸ ਨਾਲ ਵਾਅਦਾ ਕੀਤਾ ਕਿ ਉਸ (ਕਿਰਾਏਦਾਰ) ਤੋਂ ਇਲਾਵਾ ਕੋਈ ਹੋਰ ਇਹ ਤਾਲਾ ਨਹੀਂ ਖੋਲੂਗਾ।

ਕਿਰਾਏਦਾਰ ਦੁਕਾਨਦਾਰ ਚੜ੍ਹਦੇ ਨੂੰ ਚਲਾ ਗਿਆ ਤੇ ਵਾਪਸ ਨਹੀਂ ਮੁੜਿਆ। ਕੱਕੜ ਨੂੰ ਉਡੀਕਦਾ ਦੁਕਾਨ ਦਾ ਮਾਲਕ ਵੀ ਮਰ ਗਿਆ। ਪਰ ਆਪਣੀ ਮੌਤ ਤੋਂ ਪਹਿਲਾਂ ਉਸਨੇ ਆਪਣੇ ਬਾਲਾਂ ਨੂੰ ਤਾਲਾ ਨਾ ਖੋਲ੍ਹਣ ਅਤੇ ਹਿੰਦੂ ਕਿਰਾਏਦਾਰ ਦੀ ਵਾਪਸੀ ਦੀ ਉਡੀਕ ਕਰਨ ਲਈ ਕਿਹਾ। ਲਗਭਗ 73 ਸਾਲ ਬੀਤ ਚੁੱਕੇ ਹਨ, ਦੁਕਾਨ ਅਜੇ ਵੀ ਤਾਲਾਬੰਦ ਹੈ।

ਦੁਕਾਨ ਅਜੇ ਵੀ ਉਸ ਕਿਰਾਏਦਾਰ ਦਾ ਇੰਤਜ਼ਾਰ ਕਰ ਰਹੀ ਹੈ ਜੋ ਸ਼ਾਇਦ ਕਦੇ ਵਾਪਸ ਨਾ ਆਵੇ, ਪਰ ਉਹ ਵਾਅਦਾ ਪੂਰਾ ਕੀਤਾ ਗਿਆ ਹੈ ਜੋ 73 ਸਾਲ ਪਹਿਲਾਂ ਹੋਇਆ ਸੀ।
ਤਸਵੀਰ ਤੇ ਵੇਰਵਾ : ਵਸੀਮ ਅਲਤਾਫ

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!